ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ‘ਚ ਜਿੱਤੇ ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਅਰਚਰੀ ਸਟੇਟ ਚੈਂਪੀਅਨਸ਼ਿਪ ਵਿਚ ਜਿੱਤੇ ਸਿਲਵਰ ਮੈਡਲ

ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ‘ਚ ਜਿੱਤੇ ਸਿਲਵਰ ਮੈਡਲ
ਮੋਗਾ, 27 ਅਕਤੂਬਰ (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਜਿੱਥੇ ਵਿਦਿਅਕ ਖੇਤਰ ਵਿਚ ਮੱਲਾਂ ਮਾਰਦੇ ਹੋਏ ਅੱਗੇ ਵੱਧ ਰਹੇ ਹਨ ਉਥੇ ਹੀ ਖੇਡ ਜਗਤ ਵਿਚ ਵੀ ਆਪਣੀ ਵੱਖਰੀ ਛਾਪ ਛੱਡਦੇ ਅੱਗੇ ਵਧ ਰਹੇ ਹਨ। ਸਾਲ 208 ਵਿਚ ਪਹਿਲੀ ਵਾਰ ਹੋਈ ਫੀਲਡ ਆਰਚਰੀ ਸਟੇਟ ਚੈਂਪੀਅਨਸ਼ਿਪ ਜੋ ਮੋਗਾ ਵਿਚ ਹੋਈ ਇਸ ਦੌਰਾਨ 200 ਤੋਂ ਵੱਧ ਖਿਡਾਰੀਆਂ ਨੈ ਭਾਗ ਲਿਆ। ਇਸ ਸਟੇਟ ਚੈਂਪੀਅਨਸ਼ਿਪ ਵਿਚ ਬਲੂਮਿੰਗ ਬਡਜ਼ ਸਕੂਲ ਦੇ ਖਿਡਾਰੀਆਂ ਨੇ ਇੰਡੀਅਨ ਰਾਉਂਡ ‘ਚ ਅੰਡਰ14 ਵਿਚ ਜਸਕਰਨ ਸਿੰਘ ਨੇ 55+72 ਸਕੋਰ ਪ੍ਰਾਪਤ ਕੀਤੇ ਇਸੇ ਤਰਾਂ ਆਗਿਆਪਾਲ ਨੇ 48+35 ਸਕੋਰ, ਗੁਰਿੰਦਰ ਸਿੰਘ ਨੇ 50+60 ਸਕੋਰ ਅਤੇ ਸੁਖਮਨ ਸਿੰਘ ਨੇ 49+50 ਸਕੋਰ ਪ੍ਰਾਪਤ ਕਰਕੇ ਸਿਲਵਰ ਟੀਮ ਮੈਡਲ ਹਾਸਲ ਕੀਤਾ। ਇਸੇ ਤਰਾਂ ਰਿਕਰਵ ਰਾਉਂਡ ਵਿਚ ਅੰਡਰ 17 ਵਿਚ ਹਰਮਨ ਨੇ 72.80 ਅਤੇ ਸੁਖਦੀਪ ਸਿੰਘ ਨੇ 106+94 ਸਕੋਰ ਹਾਸਲ ਕਰਕੇ ਸਿਲਵਰ ਟੀਮ ਮੈਡਲ ਹਾਸਲ ਕੀਤੇ। ਇਸ ਮੌਕੇ ਮੁੱਖ ਮਹਿਮਾਨ ਬਰਜਿੰਦਰ ਸਿੰਘ ਬਰਾੜ ਅਤੇ ਬਲੂਮਿੰਗ ਬਡਜ਼ ਸਕੂਲ ਦੇ ਸਾਬਕਾ ਆਰਚਰੀ ਖਿਡਾਰੀ ਜਿਸ ਨਾਲ ਹਾਲ ਵਿਚ ਸਾਊਥ ਅਫਰੀਕਾ ਵਿਚ ਹੋਏ ਆਰਚਰੀ ਖੇਡ ਮੁਕਾਬਲੇ ਵਿਚ ਦੇਸ ਲਈ ਗੋਲਡ ਮੈਡਲ ਹਾਸਲ ਕੀਤਾ, ਪ੍ਰਿੰਸਵਿੰਦਰ ਵਿਸ਼ੇਸ਼ ਤੌਰ ਤੇ ਹਾਜਰ ਸੀ। ਉਚੇਚੇ ਤੌਰ ਜ਼ਿਕਰਯੋਗ ਹੈ ਕਿ ਇੰਨਾਂ ਖਿਡਾਰੀਆਂ ਸਕੂਲ ਵਿਚ ਪ੍ਰਬੰਧਕੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਬੱਚਿਆਂ ਨੂੰ ਉਨਾਂ ਦੀ ਕਾਮਯਾਬੀ ਉਤੇ ਵਧਾਈ ਦਿੰਦੇ ਹੋਏ ਭਵਿੱਖ ਵਿਚ ਅਗਾਂਹ ਵਧਣ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਸਪੋਰਟਸ ਹੈਡ ਮਨਪ੍ਰੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੰਨਾਂ ਖਿਡਾਰੀਆਂ ਦੀ ਮਿਹਨਤ ਰੰਗ ਲਿਆਈ ਅਤੇ ਕਾਮਯਾਬੀ ਤੱਕ ਪਹੁੰਚੇ। ਉਨਾਂ ਦੱਸਿਆ ਕਿ ਇੰਨਾਂ ਖੇਡਾਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜਰ ਸਨ। ਇੰਨਾਂ ਖਿਡਾਰੀਆਂ ਨੇ ਆਪਣੀ ਜਿੱਤ ਦਾ ਸਿਹਰਾ ਸਕੂਲ ਸਿਰ ਬੰਨਿਆ।

Related posts

Leave a Comment