ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ
ਮੋਗਾ (ਗੁਰਜੰਟ ਸਿੰਘ):ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਅੰਸੈਂਬਲੀ ਕਰਵਾਈ ਗਈ, ਜਿਸ ਦੌਰਾਨ ਕਲਾਸ ਨੌਵੀਂ ਦੇ ਵਿਦਿਆਰਥੀਆਂਵਲੋਂ ਸਿੱਖਾਂ ਦੇ ਚੋਥੇ ਗੁਰੂ ਸ਼ੀ੍ਰ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜਾ ਮਨਾਉਂਦਿਆਂ ਅੰਸੈਂਬਲੀ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਸੰਬੰਧਤ ਚਾਰਟ ਪੇਸ਼ ਕੀਤੇ ਅਤੇ ਉਨਾਂ ਦੇ ਜੀਵਨ ਉਤੇ ਚਾਨਣਾ ਪਾਇਆ। ਦੱਸਿਆ ਕਿ ਉਨਾਂ ਦਾ ਜਨਮ ਸ੍ਰੀ ਹਰਿਦਾਸ ਮੱਲ ਜੀ ਸੋਢੀ ਅਤੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਲਾਹੋਰ ਵਿਚ ਹੋਇਆ। ਆਪ ਦਾ ਬਚਪਨ ਦਾ ਨਾਮ ਜੇਠ ਜੀ ਸੀ। ਛੋਟੀ ਉਮਰ ਵਿਚ ਉਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਨਾਨਾ ਨਾਨੀ ਉਨਾਂ ਨੂੰ ਆਪਣੇ ਨਾਲ ਬਾਸਰਕੇ ਲੈ ਗਏ ਅਤੇ ਉਹ ਉਥੇ ਘੁੰਗਣੀਆਂ ਵੇਚ ਕੇ ਗੁਜਾਰਾ ਕਰਦੇ ਸਨ। ਉਹ ਬਹੁਤ ਦਿਆਲੂ ਅਤੇ ਨਰਮ ਸੁਭਾਅ ਦੇ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਹਮੀਲਿਆ ਰਾਣੀ ਨੇ ਸ੍ਰੀ ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਵਿਚ ਬਹੁਤ ਪ੍ਰਭਾਵਸ਼ਾਲੀ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਚੱਕ ਰਾਮਦਾਸ ਵਸਾਇਆ ਜੋ ਕਿ ਹੁਣ ਅੰਮ੍ਰਿਤਸਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਅਨੰਦ ਕਾਰਜ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਸਿੱਖ ਧਰਮ ਵਿਚ ਵਿਆਹ ਦੇ ਦੌਰਾਨ ਕੀਤੇ ਜਾਂਦੇ ਹਨ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਚਾਰੇ ਪਾਸੇ ਦਰਵਾਜੇ ਬਣਵਾਏ। ਉਨ੍ਹਾਂ ਦਾ ਇਹ ਚਾਰ ਦਰਵਾਜੇ ਬਨਾਉਣ ਇਹੀ ਉਦੇਸ਼ ਸੀ ਕਿ ਇਸ ਦੇ ਰਸਤੇ ਹਰੇਕ ਧਰਮ ਦੇ ਲੋਕਾਂ ਲਈ ਖੁੱਲੇ ਹਨ, ਬਿੰਨਾਂ ਕੋਈ ਰੋਕ ਟੋਕ ਆ ਜਾ ਸਕਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਅਤੇ ਕਿਸੇ ਵੀ ਧਰਮ ਦਾ ਇਨਸਾਨ ਲੰਗਰ ਛੱਕ ਸਕਦਾ ਹੈ। ਉਨ੍ਹਾਂ ਨੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਸ਼੍ਰੀ ਗੁਰੂ ਰਾਮਦਾਸ ਜੀ ਨੇ ਧਾਰਮਿਕ ਯਾਤਰਾ ਨੂੰ ਬੜਾਵਾ ਦਿੱਤਾ। ਉਨ੍ਹਾਂ 30 ਰਾਗਾਂ ਵਿਚ 638 ਸ਼ਬਦਾਂ ਦਾ ਉਚਾਰਨ ਕੀਤਾ। ਉਨ੍ਹਾਂ ਦਾ ਵਿਆਹ ਤੀਸਰੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ। ਉਨ੍ਹਾਂ ਦੇ ਤਿੰਨ ਪੁੱਤਰ ਸਨ ਸ੍ਰੀ ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਸਾਹਿਬ। ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਪੁੱਤਰ ਅਰਜਨ ਸਾਹਿਬ ਨੂੰ ਪੰਜਵੇਂ ਗੁਰੂ ਦੀ ਉਪਾਧੀ ਦਿੱਤੀ ਅਤੇ 1581ਈਸਵੀ ਵਿਚ ਜੋਤੀ ਜੋਤ ਸਮਾ ਗਏ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment