ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ

ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ

ਰੂਰਲ ਐਨ.ਜੀ.ਓ. ਵਲੋਂ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕਲਾਸਾਂ ਦੀ ਸ਼ੁਰੂਆਤ
ਮੋਗਾ, (ਗੁਰਜੰਟ ਸਿੰਘ)- ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਬਜਾਰ ਨਾਲੋਂ ਬਹੁਤ ਘੱਟ ਰੇਟਾਂ ਤੇ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਕਿੱਤਾਮੁਖੀ ਇੰਚਾਰਜ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਕੋਰਸ ਬਜਾਰ ਵਿੱਚ ਬਹੁਤ ਭਾਰੀ ਫੀਸਾਂ ਨਾਲ ਕਰਵਾਏ ਜਾ ਰਹੇ ਹਨ, ਜਿਸ ਕਾਰਨ ਬਹੁਤ ਸਾਰੇ ਲੋੜਵੰਦ ਬੱਚੇ ਚਾਹੁੰਦੇ ਹੋਏ ਵੀ ਸਿੱਖਿਆ ਹਾਸਲ ਨਹੀਂ ਕਰ ਸਕਦੇ, ਇਸ ਲਈ ਰੂਰਲ ਐਨ.ਜੀ.ਓ. ਮੋਗਾ ਵਲੋਂ ਬਹੁਤ ਘੱਟ ਫੀਸਾਂ ਤੇ ਇਹ ਕੋਰਸ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਐਨ.ਜੀ.ਓ. ਵੱਲੋਂ ਬਹੁਤ ਹੀ ਤਜਰਬੇਕਾਰ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਸਿਖਿਆਰਥੀਆਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਸਿਖਲਾਈ ਦੇ ਕੇ ਕਿੱਤੇ ਦੇ ਯੋਗ ਬਣਾ ਰਹੇ ਹਨ। ਉਹਨਾਂ ਦੱਸਿਆ ਕਿ ਇੰਗਲਿਸ਼ ਸਪੀਕਿੰਗ ਅਤੇ ਪਾਰਲਰ ਦੇ ਕੋਰਸਾਂ ਲਈ 31 ਅਕਤੂਬਰ ਤੱਕ ਦਾਖਿਲੇ ਦੀ ਪ੍ਰਕਿਰਿਆ ਜਾਰੀ ਰਹੇਗੀ ਤੇ ਲੋੜਵੰਦ ਸਿਖਿਆਰਥੀ 31 ਅਕਤੂਬਰ ਤੱਕ ਆਪਣਾ ਦਾਖਲਾ ਸੰਸਥਾ ਦੇ ਗੂਰਦੁਆਰੇ ਵਾਲੀ ਗਲੀ, ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਪਹੁੰਚ ਕੇ ਕਰਵਾ ਸਕਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਇੰਗਲਿਸ਼ ਸਪੀਕਿੰਗ ਟੀਚਰ ਜਸਵੰਤ ਸਿੰਘ ਅਤੇ ਪਾਰਲਰ ਟੀਚਰ ਮੈਡਮ ਕਮਲਪ੍ਰੀਤ ਕੌਰ ਵੀ ਹਾਜਰ ਸਨ।

Related posts

Leave a Comment