ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ ਸੰਯੁਕਤ ਰਾਸ਼ਟਰ ਦਿਵਸ
ਮੋਗਾ, (ਗੁਰਜੰਟ ਸਿੰਘ)- ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਸਵੇਰ ਦੀ ਸਭਾ ਦੌਰਾਨ ਇਕ ਵਿਸ਼ੇਸ਼ ਸਮਾਗਮ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਗਿਆ। ਸਕੂਲੀ ਵਿਦਿਆਰਥੀਆਂ ਵਲੋਂ ਕਈ ਪ੍ਰਕਾਰ ਦੇ ਚਾਰਟ ਆਦਿ ਬਣਾ ਕੇ ਪੇਸ਼ ਕੀਤੇ ਅਤੇ ਕਈ ਆਰਟੀਕਲ ਬੋਲੇ। ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਇਸ ਸੰਯੁਕਤ ਰਾਸ਼ਟਰ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1929 ਵਿਚ ਰਾਸ਼ਟਰ ਸੰਘ ਦਾ ਗਠਨ ਕੀਤਾ ਗਿਆ ਸੀ। ਰਾਸ਼ਟਰ ਸੰਘ ਕਾਫੀ, ਹੱਦ ਤੱਕ ਪ੍ਰਭਾਵਹੀਣ ਸੀ ਅਤੇ ਸੰਯੁਕਤ ਰਾਸ਼ਟਰ ਦਾ ਉਸਦੀ ਥਾਂ ਉਤੇ ਹੋਣ ਦਾ ਇਹ ਬਹੁਤ ਵੱਡਾ ਫਾਇਦਾ ਹੈ ਕਿ ਸੰਯੁਕਤ ਰਾਸ਼ਟਰ ਆਪਣੇ ਮੈਂਬਰ ਦੇਸਾਂ ਦੀਆਂ ਸੈਨਾਵਾਂ ਨੂੰ ਸ਼ਾਂਤੀ ਲਈ ਤਿਆਰ ਕਰ ਸਕਦਾ ਹੈ। 24 ਅਕਤੂਬਰ 1948 ਵਿਚ ਘੋਸ਼ਣਾ ਪੱਤਰ ਦੀਆਂ ਸ਼ਰਤਾਂ ਅਨੁਸਾਰ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ ਅੱਜ ਇਸ ਸੰਘ ਦੇ ਮੈਂਬਰ ਦੇਸ਼ਾਂ ਦੀ ਗਿਣਤੀ 193 ਹੋ ਗਈ ਹੈ। ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਸ਼ਾਂਤੀ ਸਥਾਪਤ ਕਰਨਾ, ਮਨਵਅਧਿਕਾਰਾਂ ਦੀ ਰੱਖਿਆ, ਸਾਰੇ ਦੇਸ਼ਾਂ ਦਾ ਆਰਥਿਕ ਵਿਕਾਸ, ਇਯ ਦੇ ਨਾਲ ਹੀ ਵਿਭਿੰਨ ਦੇਸ਼ਾਂ ਵਿਚਕਾਰ ਯੁੱਧਾਂ ਨੂੰ ਰੋਕਣਾ, ਅਮਨ ਸ਼ਾਂਤੀ ਨੂੰ ਬੜਾਵਾ ਦੇਣਾ ਤੇ ਗੁਆਂਢੀ ਦੇਸ਼ਾਂ ਵਿਚਕਾਰ ਚੰਗੇ ਸਬੰਧ ਸਥਾਪਤ ਕਰਨਾ ਇਸ ਦੇ ਮੁੱਖ ਉਦੇਸ਼ ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment