ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਆਰ ਕੇ ਐਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ
ਮੋਗਾ, (ਗੁਰਜੰਟ ਸਿੰਘ)-ਆਰ ਕੇ ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਸ.ਬੀ.ਆਰ ਐਸ ਗੁਰੂਕੁਲ ਸਕੂਲ ਵਿਚ ਇੰਟਰ ਸਕੂਲ ਸਾਇੰਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿਚ ਲਗਭਗ 16 ਸਕੂਲਾਂ ਨੇ ਹਿੱਸਾ ਲਿਆ। 11 ਵੀਂ ਕਲਾਸ ਦੇ ਵਿਦਿਆਰਥੀ ਜਤਿਨ, ਪ੍ਰਿਯਾਸੂ ਅਤੇ ਪ੍ਰਦੀਪ ਨੇ ਬਹੁਤ ਮਿਹਨਤ ਨਾਲ ਮਾਡਲ ਇਕੋ ਫਰੈਂਡਲੀ ਬੈਸਟ ਮਟੀਰੀਅਲ ਤਿਆਰ ਕੀਤਾ। ਇਹ ਇਕ ਏਅਰ ਮਾਡਲ ਰਾਕੇਟ ਸੀ, ਜੋ ਕਿ ਉਨਾਂ ਭੋਤਿਕ ਵਿਗਿਆਨ ਦੇ ਲਾ ਆਫ ਕਨਸਰਵੈਂਸ਼ਨ ਆਫ ਮੋਮੋਮੈਂਟਸ ਤੇ ਅਧਾਰਿਤ ਸੀ। ਅਧਿਆਪਕਾ ਸਿਖ਼ਾ ਦੇ ਮਾਰਗਦਰਸ਼ਨ ਵਿਚ ਇਹ ਸਾਰਾ ਕਾਰਜ ਸੰਪੰਨ ਹੋਇਆ। ਸਕੂਲ ਵਲੋਂ ਪ੍ਰਾਰਥਨਾ ਸਭਾ ਵਿਚ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਜਨੀ ਅਰੋੜਾ ਵਲੋਂ ਸਨਮਾਨ ਚਿੰਨ ਦਿੱਤੇ ਗਏ। ਅੰਤ ਵਿਚ ਪ੍ਰਿੰਸੀਪਲ ਰਜਨੀ ਅਰੋੜਾ ਨੇ ਵਿਦਿਆਰਥੀਆਂ ਅਤੇ ਅਧਿਆਪਕਾ ਸਿਖ਼ਾ ਨੂੰ ਪ੍ਰਤੀਯੋਗਤਾ ਹੋਣ ਦੇ ਲਈ ਵਧਾਈ ਦਿੱਤੀ।

Related posts

Leave a Comment