ਬਲੂਮਿੰਗ ਸਕੂਲ ਮੋਗਾ ‘ਚ ਖਿਡਾਰੀ ਪ੍ਰਿੰਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਬਲੂਮਿੰਗ ਸਕੂਲ ਮੋਗਾ 'ਚ ਖਿਡਾਰੀ ਪ੍ਰਿੰਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

ਬਲੂਮਿੰਗ ਸਕੂਲ ਮੋਗਾ ‘ਚ ਖਿਡਾਰੀ ਪ੍ਰਿੰਸਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ
ਮੋਗਾ, (ਗੁਰਜੰਟ ਸਿੰਘ):ਹਾਲ ‘ਚ ਸਾਊਕ ਅਫਰੀਕਾ ਵਿਖੇ ਹੋਈਆਂ ਵਰਲਡ ਫੀਲਡ ਆਰਚਰੀ ਖੇਡ ਮੁਕਾਬਲਿਆਂ ਵਿਚੋਂ ਗੋਲਡ ਮੈਡਲ ਜਿੱਤਣ ਵਾਲਾ ਖਿਡਾਰੀ ਪ੍ਰਿੰਸਵਿੰਦਰ ਸਿੰਘ ਦੀ ਮੁਕੰਮਲ ਸਕੂਲਿੰਗ ਬਲੂਮਿੰਗ ਬਡਜ਼ ਸਕੂਲ ਮੋਗਾ ਵਿਚ ਹੋਈ। ਜ਼ਿਕਰਯੋਗ ਹੈ ਕਿ ਪ੍ਰਿੰਸਵਿੰਦਰ ਸਿੰਘ ਨੇ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਮਾਰਚ 2018 ਵਿਚ ਪੂਰੀ ਕੀਤੀ ਹੈ ਅਤੇ ਬਾਰਵੀਂ ਜਮਾਤ ਪਹਿਲੀ ਡਵੀਜ਼ਨ ਨਾਲ ਪਾਸ ਕੀਤੀ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਬਲੂਮਿੰਗ ਬਡਜ਼ ਸਕੂਲ ਵਿਚ ਖੇਡਾਂ ਤੇ ਪੜ੍ਹਾਈ ਦਾ ਤਾਲਮੇਲ ਬਰਾਬਰ ਰੱਖਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਕੂਲ ਵਿਚ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨ ਗਰੁੱਪ ਚੇਅਰਮੇਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਤੇ ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਪ੍ਰਿੰਸਵਿੰਦਰ ਨੂੰ ਸਾਂਝੇ ਤੌਰ ਤੇ ਗੋਲਡ ਮੈਡਲ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਦੱਸਿਆ ਕਿ ਪ੍ਰਿੰਸਵਿੰਦਰ ਨੇ ਆਰਚਾਰੀ ਦੀ ਸ਼ੁਰੂਆਤ ਬਲੂਮਿੰਗ ਬਡਜ਼ ਸਕੂਲ ਵਿਚ ਪੜ੍ਹਦਿਟਾਂ ਅੰਡਰ-14 ਦੀ ਟੀਮ ਵਿਚ ਕੀਤੀ ਜਦੋਂ ਉਹ ਜਮਾਤ ਛੇਵੀਂ ਦਾ ਵਿਦਿਆਰਥੀ ਸੀ। ਉਨਾਂ ਅੱਗੇ ਕਿਹਾ ਕਿ ਪਿੰ੍ਰਸਵਿੰਦਰ ਸਿੰਘ ਨੇ ਬੀਬੀਐਸ ਸਲਾਨਾ ਖੇਡਾਂ ਵਿਚੋਂ ਕਈ ਵਾਰੀ ਗੋਲਡ ਮੈਡਲ ਹਾਸਲ ਕੀਤੇ ਅਤੇ ਅੱਗੇ ਵੱਧਦਿਆਂ ਜ਼ਿਲਾ, ਸਟੇਟ ਪੱਧਰੀ, ਖੇਡਾਂ ਵਿਚ ਜਿੱਤ ਹਾਸਲ ਕਰਦਿਆਂ ਨੈਸ਼ਨਲ ਸਕੂਲੀ ਖੇਡਾਂ ਵਿਚ ਵੀ ਆਪਣਾ ਨਾਮ ਦਰਜ ਕਰਵਾਇਆ। ਜ਼ਿਕਰਯੋਗ ਹੈ ਕਿ ਬਲੂਮਿੰਗ ਬਡਜ਼ ਸਕੂਲ ਇਕ ਅਜਿਹਾ ਵਿਲੱਖਣ ਸਕੂਲ ਹੈ ਜਿਸ ਵਿਚ 37 ਵੱਖ ਵੱਖ ਖੇਡਾਂ ਤੇ 15 ਟਰੈਕ ਤੇ ਫੀਲਡ ਈਵੈਂਟ ਦੀ ਸਹੂਲਤ ਮੁਹੱਈਆ ਹੈ ਜਿਸ ਨਾਲ ਹਰੇਕ ਵਿਦਿਆਰਥੀ ਕੋਲ 52 ਵਿਕਲਪ ਹਨ ਜਿਸ ਦੀ ਚੋਣ ਕਰਕੇ ਉਹ ਆਪਣੀ ਮਨਪਸੰਦ ਖੇਡ ਵਿਚ ਅੱਗੇ ਵਧ ਸਕਦਾ ਹੈ। ਇਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਨੇ ਵੱਡੀਆਂ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਥੇ ਦੱਸਣਾਂ ਬਣਦਾ ਹੈ ਕਿ ਸੰਸਥਾ ਦੇ ਕਈ ਖਿਡਾਰੀ ਪਹਿਲਾਂ ਵੀ ਨੈਸ਼ਨਲ ਖੇਡ ਚੁੱਕੇ ਹਨ। ਪ੍ਰਿੰਸਵਿੰਦਰ ਸਿੰਘ ਦੇ ਸਿਰ ਤੇ ਇਹ ਪਹਿਲਾ ਸਿਹਰਾ ਜਾਂਦਾ ਹੈ ਜੋ ਉਸਨੇ ਇੰਟਰਨੈਸ਼ਨਲ ਪੱਧਰੀ ਖੇਡਾਂ ਵਿਚ ਗੋਲਡ ਮੈਡਲ ਜਿੱਤਤ ਕੇ ਸਕੂਲ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਅੱਗੇ ਕਿਹਾ ਕਿ ਹੈ ਕਿ ਸਕੂਲੀ ਪ੍ਰਬੰਧਕੀ ਕਮੇਟੀ ਦੀ ਹਮੇਸ਼ਾ ਇਹੀ ਸੋਚ ਰਹੀ ਹੈ ਕਿ ਵਿਦਿਆਰਥੀਆਂ ਨੂੰ ਵਿਦਿਅਕ ਖੇਤਰ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿਚ ਹਰੇਕ ਵਧੀਆ ਅਤੇ ਆਧੁਨਿਕ ਸਹੂਲਤ ਮੁਹੱਈਆ ਕੀਤੀ ਜਾਵੇ ਤਾਂ ਜੋ ਉਨਾਂ ਨੂੰ ਚੰਗਾ ਪਲੇਟ ਫਾਰਮ ਮਿਲ ਸਕੇ। ਇਸ ਮੌਕੇ ਖਿਡਾਰੀ ਪ੍ਰਿੰਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਪੜ੍ਹਾਈ ਨਰਸਰੀ ਤੋਂ ਬਾਰਵੀਂ ਤੱਕ ਬੀਬੀਐਸ ਵਿਚ ਪੂਰੀ ਕਰਦਿਆਂ ਇੱਥੇ ਬਹੁਤ ਕੁੱਝ ਸਿੱਖਿਆ ਜੋ ਭਵਿੱਖ ਵਿਚ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਸਨੇ ਕਿਹਾ ਕਿ ਸਕੂਲ ਮੈਨੇਜਮੈਂਟ ਵਲੋਂ ਉਸ ਨੂੰ ਹਰੇਕ ਆਧੁਨਿਕ ਸਹੂਲਤ ਅਤੇ ਚੰਗੇ ਕੋਚ ਮੁਹੱਈਆ ਕਰਵਾਏ ਗਏ ਜਿਸ ਬਦੌਲਤ ਅੱਜ ਉਹ ਇਸ ਮੁਕਾਮ ਤੇ ਪਹੁੰਚਿਆ ਅਤੇ ਇਸ ਦੇ ਨਾਲ ਹੀ ਆਉਣ ਵਾਲੀ ਪੀੜੀ ਨੂੰ ਸਨੇਹਾ ਦਿੱਤਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਉਨੀ ਹੀ ਤਰਜੀਹ ਦੇਣ ਤਾਂ ਜੋ ਉਨਾਂ ਦਾ ਸਰਬਪੱਖੀ ਵਿਕਾਸ ਹੋ ਸਕੇ। ਉਸਨੇ ਤਹਿ ਦਿਲੋਂ ਸਕੂਲੀ ਮੈਨੇਜਮੈਂਟ ਅਤੇ ਸਟਾਫ ਦਾ ਧੰਨਵਾਦ ਕੀਤਾ।

Related posts

Leave a Comment