ਬਲੂਮਿੰਗ ਬਡਜ਼ ਸਕੂਲ ਮੋਗਾ ‘ਚ ਮਨਾਇਆ ‘ਵਰਲਡ ਸਟੂਡੈਂਟ ਡੇ’

ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਮਨਾਇਆ 'ਵਰਲਡ ਸਟੂਡੈਂਟ ਡੇ'

ਬਲੂਮਿੰਗ ਬਡਜ਼ ਸਕੂਲ ਮੋਗਾ ‘ਚ ਮਨਾਇਆ ‘ਵਰਲਡ ਸਟੂਡੈਂਟ ਡੇ’
ਮੋਗਾ, (ਗੁਰਜੰਟ ਸਿੰਘ):ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ‘ਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ‘ਵਰਲਡ ਸਟੂਡੈਂਟਸ ਡੈਅ” ਮਨਾਉਂਦਿਆਂ ਹੋਇਆ ਦੇਸ਼ ਦੇ 11ਵੇਂ ਰਾਸਟਰਪਤੀ ਡਾ. ਅਬਦੁੱਲ ਕਲਾਮ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਨਾਲ ਕੀਤੀ ਗਈ। ਬੱਚਿਆਂ ਵਲੋਂ ਇਸ ਸਬੰਧਤ ਆਰਟੀਕਲ ਪੜ੍ਹੇ ਅਤੇ ਚਾਰਟ ਆਦਿ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਿਕ ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਦਾ ਮੰਨਣਾ ਸੀ ਕਿ ਭਾਰਤ ਦਾ ਨੌਜਵਾਨ ਹੀ ਭਾਰਤ ਦਾ ਭਵਿੱਖ ਹੈ। 15 ਅਕਤੂਬਰ ਨੂੰ ਡਾ. ਅਬਦੁੱਲ ਕਲਾਮ ਦਾ ਜਨਮ ਦਿਨ ਹੁੰਦਾ ਹੈ ਜੋ ਕਿ ‘ਵਿਸ਼ਵ ਵਿਦਿਆਰਥੀ ਦਿਵਸ’ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਯੂ.ਐਨ. ਓ ਵਲੋਂ ਉਨਾਂ ਦੇ ਜਨਮ ‘ਵਿਸ਼ਵ ਵਿਦਿਆਰਥੀ ਦਿਵਸ ਦੇ ਰੂਪ ਵਿਚ ਘੋਸ਼ਿਤ ਕੀਤਾ। ਉਨਾਂ ਦਾ ਜਨਮ 15 ਅਕਤੁਬਰ 1931 ਨੂੰ ਸ਼ਮਸ਼ੇਰਮ ਬ੍ਰਿਟਿਸ ਇੰਡੀਆ ਵਿਚ ਹੋਇਆ, ਉਹ ਇਕ ਅਦਭੁੱਤ ਨੇਤਾ, ਇਕ ਯੋਗ ਸਲਾਹਕਾਰ, ਵਿਗਿਆਨਕ, ਅਧਿਆਪਕ ਅਤੇ ਮਹਾਨ ਦਾਰਸ਼ਨਿਕ ਸਨ। ਭਾਰਤ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਉਨ੍ਹਾਂ ਇਕ ਇੰਜੀਨੀਅਰ ਦੇ ਰੂਪ ਵਿਚ ਕੰਮ ਕੀਤਾ। ਉਨਾਂ ਮਿਜਾਈਲ ਮੈਨ ਆਫ ਇੰਡੀਆ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਮੈਡਮ ਹਮੀਲਿਆ ਰਾਣੀ ਨੇ ਦੱਸਿਆ ਕਿ ਡਾ. ਅਬਦੁੱਲ ਕਲਾਮ ਅਨੁਸਾਰ ਵਿਦਿਆਰਥੀਆਂ ਦੇ ਜੀਵਨ ਵਿਚ ਉਦੇਸ਼ ਹੋਣਾ ਚਾਹੀਦਾ ਹੈ ਸਾਰੇ ਸੰਭਾਵਿਤ ਸ੍ਰੋਤਾਂ ਦੇ ਮਾਧਿਅਮ ਨਾਲ ਗਿਆਨ ਪ੍ਰਾਪਤ ਕਰਨਾ ਚਾਹੀਦਾ। ਸਖਤ ਮਿਹਨਤ ਕਰਨੀ ਚਾਹੀਦੀ ਅਤੇ ਸਮੱਸਿਆ ਤੋਂ ਹਾਰ ਕਦੇ ਨਹੀਂ ਸਵੀਕਾਰਨੀ ਚਾਹੀਦੀ। ਸਗੋਂ ਸਮੱਸਿਆ ਨੂੰ ਹਰਾ ਕੇ ਸਫਲਤਾ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment