ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ

ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ

ਚੰਦ ਨਵਾਂ ਬਲੂਮਿੰਗ ਬਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈ ਗਈ ਮੈਥ ਐਕਟੀਵਿਟੀ
ਮੋਗਾ, (ਗੁਰਜੰਟ ਸਿੰਘ)-ਸੰਸਥਾਂ ਬੀ.ਬੀ.ਐਸ. ਗਰੁੰਪ ਆਫ ਸਕੂਲਜ਼ ਦਾ ਹਿੱਸਾ ਚੰਦ ਨਵਾਂ ਬਲੂਮਿੰਗ ਬੱਡਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਰਪ੍ਰਸ਼ਤੀ ਹੇਠ ਮੈਥ ਐਕਟੀਵਿਟੀ ਕਰਵਾਈ ਗਈ। ਇਸ ਮੌਕੇ ਮੈਥ ਵਿਸ਼ੇ ਦੇ ਮਾਹਿਰਾਂ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਦੁਆਰਾਂ ਵੱਖ ਵੱਖ ਚਾਰਟ ਅਤੇ ਮਾਡਲ ਬਣਾਏ ਗਏ। ਮੁੱਖ ਅਧਿਆਪਕ ਵਲੋਂ ਦੱਸਿਆ ਗਿਆ ਕਿ ਇਸ ਐਕਟੀਵਿਟੀ ਦਾ ਮੁੱਖ ਮਕਸਦ ਇਹ ਹੈ ਕਿ ਵਿਦਿਆਰਥੀਆਂ ਨੂੰ ਮੈਥ ਵਿਸ਼ਾ ਅਸਾਨ ਲੱਗੇ ਅਤੇ ਉਹ ਪ੍ਰਯੋਗੀ ਤਰੀਕੇ ਨਾਲ ਮੈਥ ਨੂੰ ਸਮਝਣ। ਅਜਿਹੀਆਂ ਐਕਟੀਵਿਟੀਆਂ ਨਾਲ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ਼ ਵੱਧਦਾ ਹੈ ਅਤੇ ਉਹਨਾਂ ਨੂੰ ਮੈਥ ਵਿਸ਼ੇ ਦਾ ਹਰ ਸਵਾਲ ਸਮਝਣਾ ਸੌਖਾ ਲੱਗਦਾ ਹੈ। ਇਸ ਮੌਕੇ ਮੈਥ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟਾਂ ਤੇ ਸਵਾਲ ਪੁੱਛੇ ਗਏ। ਜਿਹਨਾਂ ਦੇ ਜਵਾਬ ਵਿਦਿਆਰਥੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਦਿੱਤੇ। ਇਸ ਮੌਕੇ ਸ੍ਰੀ ਸੈਣੀ ਦੁਆਰਾ ਇਹ ਦੱਸਿਆ ਗਿਆ ਕਿ ਉਹਨਾਂ ਦੀਆਂ ਸੰਸਥਾਂਵਾਂ ਦੇ ਵਿਦਿਆਰਥੀ ਜਿੰਦਗੀ ਦੀ ਹਰ ਦੌੜ ਵਿੱਚ ਅੱਗੇ ਰਹਿਣ ਇਸੇ ਮੰਤਵ ਨਾਲ ਅਧਿਆਪਕ ਪੂਰੀ ਲਗਨ ਨਾਲ ਵਿਦਿਆਰਥੀਆਂ ਨੂੰ ਪੜਾ ਰਹੇ ਹਨ।

Related posts

Leave a Comment