ਆਰ.ਕੇ.ਐਸ ਸਕੂਲ ‘ਚ ਇੰਡੋਰ ਖੇਡ ਪ੍ਰਤੀਯੋਗਤਾ ਸ਼ੁਰੂ

ਆਰ.ਕੇ.ਐਸ ਸਕੂਲ 'ਚ ਇੰਡੋਰ ਖੇਡ ਪ੍ਰਤੀਯੋਗਤਾ ਸ਼ੁਰੂ

ਆਰ.ਕੇ.ਐਸ ਸਕੂਲ ‘ਚ ਇੰਡੋਰ ਖੇਡ ਪ੍ਰਤੀਯੋਗਤਾ ਸ਼ੁਰੂ
ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਸਕੂਲ ‘ਚ ਅੱਜ ਇੰਟਰ ਸਕੂਲ ਇੰਡੋਰ ਖੇਡ ਪ੍ਰਤੀਯੋਗਤਾ ਕਰਵਾਈ ਗਈ। ਪ੍ਰਿੰਸੀਪਲ ਰਜਨੀ ਅਰੋੜਾ ਨੇ ਮੈਨੇਜਮੈਂਟ ਕਮੇਟੀ ਮੈਂਬਰਾਂ ਸਮੇਤ ਗਾਇਤਰੀ ਮੰਤਰ ਦੀ ਧੁਨ ਤੇ ਜੋਤੀ ਪ੍ਰਚੰਡ ਕੀਤੀ। ਸਰਸਵਤ ਵੰਦਨਾ ਤੇ ਵਿਦਿਆਰਥਣਾਂ ਨੇ ਡਾਂਸ ਪੇਸ਼ ਕੀਤਾ। ਸਕੂਲ ਡੀ ਪੀ ਐਡ ਸੁਖਬੀਰ ਸਿੰਘ ਨੇ ਹੋਣ ਵਾਲੀ ਖੇਡ ਪ੍ਰਤੀਯੋਗਤਾਵਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਇਸ ਪ੍ਰਤੀਯੋਗਤਾ ‘ਚ ਕੁੱਲ 10 ਸਕੂਲਾਂ ਨੇ ਭਾਗ ਲਿਆ, ਇਸ ਪ੍ਰਤੀਯੋਗਤਾ ਵਿਚ ਸਤਰੰਜ, ਕੈਰਮ ਬੋਰਡ ਅਤੇ ਟੇਬਲ ਟੈਨਿਸ ਗੈਮਜ ਕਰਵਾਈ ਗਈ, ਟੇਬਲ ਟੇਨਿਸ ਅੰਡਰ -14 ‘ਚ ਲੜਕੀਆਂ ‘ਚ ਪਹਿਲਾ ਸਥਾਨ ਵਿਕਟੋਰੀਆ ਇੰਟਰਨੈਸ਼ਨਲ ਸਕੂਲ, ਦੂਜਾ ਆਰ ਕੇ ਐਸ ਸੀਨੀਅਰ ਸੈਕੰਡਰੀ ਸਕੂਲ, ਤੀਜਾ ਡੀ.ਐਨ ਮਾਡਲ ਸੀਨੀਅਰ ਸੈਕੰਡਰੀ ਸਕੂਲ, ਅੰਡਰ 14 ਲੜਕਿਆਂ ‘ਚ ਪਹਿਲਾ ਸਥਾਨ ਡੀ.ਐਨ.ਮਾਡਲ ਸਕੂਲ, ਦੂਜਾ ਵਿਕਟੋਰੀਅ ਇੰਟਰਨੈਸ਼ਨਲ ਸਕੂਲ, ਤੀਜਾ ਗੀਤਾ ਭਵਨ ਸਕੂਲ ਨੇ ਪ੍ਰਾਪਤ ਕੀਤਾ, ਕੈਰਮ ਬੋਰਡ ‘ਚ ਅੰਡਰ-14 ਲੜਕੀਆਂ ‘ਚ ਪਹਿਲਾ ਸਥਾਨ ਆਰ ਕੇ ਐਸ, ਦੂਜਾ ਦੀ ਲਰਨਿੰਗ ਫੀਲਡ ਏ ਗਲੋਬਲ ਸਕੂਲ, ਤੀਜਾ ਆਰ ਕੇ ਐਸ ਸਕੂਲ ਅਤੇ ਅੰਡਰ-14 ਲੜਕੇ ਵਿਚ ਪਹਿਲਾ ਸਥਾਨ ਦੀ ਲਰਨਿੰਗ ਫੀਲਡ ਏ ਗਲੋਬਲ ਸਕੂਲ ਮੋਗਾ, ਦੂਜਾ ਐਸ ਬੀ ਆਰ ਐਸ ਗੁਰੂਕੁਲ ਸਕੂਲ, ਤੀਜਾ ਸਥਾਨ ਕੈਂਬਿਜ੍ਰ ਇੰਟਰਨੈਸ਼ਨਲ ਸਕੂਲ ਨੇ ਪ੍ਰਾਪਤ ਕੀਤਾ। ਇਸੇ ਤਰਾਂ ਸਤਰੰਜ ਅੰਡਰ-14 ਲੜਕੀਆਂ ‘ਚ ਪਹਿਲਾ ਸਥਾਨ ਆਰ.ਕੇ.ਐਸ ਸਕੂਲ, ਦੂਜਾ ਅਤੇ ਤੀਜਾ ਸਥਾਨ ਡੀ ਐਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪ੍ਰਾਪਤ ਕੀਤਾ। ਅੰਡਰ 14 ਵਿਚ ਪਹਿਲਾ ਸਥਾਨ ਨਵਯੁਗ ਮੰਦਿਰ ਸਕੂਲ, ਦੂਜਾ ਸਥਾਨ ਆਰ ਕੇ ਐਸ ਸਕੂਲ, ਤੀਜਾ ਸਥਾਨ ਗੀਤਾ ਭਵਨ ਸਕੂਲ ਨੇ ਪ੍ਰਾਪਤ ਕੀਤਾ। ਇੰਨਾਂ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਗੋਲਡ, ਸਿਲਵਰ, ਬਰਾਉਂਡ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇੰਨਾਂ ਗੇਮਾ ਵਿਚ ਖਿਡਾਰੀਆਂ ਦੇ ਨਾਲ ਆਏ ਹੋਏ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪਿੰ੍ਰਸੀਪਲ ਰਜਨੀ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਡੀ ਪੀ ਐਡ ਸੁਖਬੀਰ ਸਿੰਘ, ਜਗਦੀਸ਼ ਸਿੰਘ ਅਤੇ ਕਰਮਵੀਰ ਕੌਰ ਦਾ ਵਧੀਆ ਢੰਗ ਨਾਲ ਗੇਮ ਕਰਵਾਉਣ ਤੇ ਧੰਨਵਾਦ ਕੀਤਾ।

Related posts

Leave a Comment