ਆਰ.ਕੇ.ਐਸ ਸਕੂਲ ‘ਚ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ਵਿਚ ਕਰਵਾਈ

ਆਰ.ਕੇ.ਐਸ ਸਕੂਲ 'ਚ 'ਪੀਪਲ ਅਰਾਉਂਡ ਅਸ' ਪ੍ਰਾਰਥਨਾ ਸਭਾ ਵਿਚ ਕਰਵਾਈ

ਆਰ.ਕੇ.ਐਸ ਸਕੂਲ ‘ਚ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ਵਿਚ ਕਰਵਾਈ
ਮੋਗਾ, (ਗੁਰਜੰਟ ਸਿੰਘ) ਆਰ.ਕੇ.ਐਸ ਸੀਨੀਅਰ ਸੈਕੰਡਰੀ ਸਕੂਲ ‘ਚ ਪਹਿਲੀ ਅਤੇ ਦੂਸਰੀ ਜਮਾਤ ਦੀ ਗਤੀਵਿਧੀ ‘ਪੀਪਲ ਅਰਾਉਂਡ ਅਸ’ ਪ੍ਰਾਰਥਨਾ ਸਭਾ ‘ਚ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਡਾਕਟਰ, ਦੁਕਾਨਦਾਰ, ਮਕੈਨਿਕ, ਅਧਿਆਪਕ, ਡਾਕੀਆ, ਪੁਲਸ ਵਾਲਾ, ਵਕੀਲ ਆਦਿ ਦੇ ਪਹਿਰਾਵਿਆਂ ‘ਚ ਆਪਣੀ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਇੰਨਾਂ ਭੂਮਿਕਾਵਾਂ ਰਾਹੀਂ ਬਾਕੀ ਵਿਦਿਆਰਥੀਆਂ ਨੂੰ ਆਪਣੇ ਆਪਣੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਬੱਚੇ ਬਹੁਤ ਉਤਸ਼ਾਹਿਤ ਲੱਗ ਰਹੇ ਸਨ। ਇਹ ਗਤੀਵਿਧੀ ਕੋਆਰਡੀਨੇਟ ਅਧਿਆਪਕਾਂ ਸਾਕਸੀ ਗਲੋਰੀਆ ਦੇ ਮਾਰਗ ਦਰਸ਼ਨ ‘ਚ ਕਰਵਾਈ ਗਈ। ਸਕੂਲ ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰੇ ਅਧਿਆਪਕਾਂ ਦੀ ਗਤੀਵਿਧੀ ਕਮਾਉਣ ਲਈ ਧੰਨਵਾਦ ਕੀਤਾ।

Related posts

Leave a Comment