ਆਰ.ਕੇ.ਐਸ ਸਕੂਲ ‘ਚ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਮਨਾਇਆ

ਆਰ.ਕੇ.ਐਸ ਸਕੂਲ 'ਚ 'ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ' ਮਨਾਇਆ

ਆਰ.ਕੇ.ਐਸ ਸਕੂਲ ‘ਚ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਮਨਾਇਆ
ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਪ੍ਰਾਰਥਨਾ ਸਭਾ ਵਿਚ ਲਿਟਰੇਰੀ ਐਂਡ ਕਲਚਰ ਕਲੱਬ ਵਲੋਂ ‘ਵਰਲਡ ਡਿਜ਼ਾਸਟਰ ਪਰਵੈਨਸ਼ਨ ਡੇ’ ਦੇ ਬਾਰੇ ਦੱਸਿਆ ਗਿਆ। ਸਭ ਤੋਂ ਪਹਿਲਾਂ ਗਿਆਰਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਨੇ ਦੱਸਿਆ ਕਿ ਕੁਦਰਤੀ ਆਫਤਾਂ ਅਜਿਹੀਆਂ ਆਫਤਾਂ ਹਨ ਜਿੰਲਾਂ ਨੂੰ ਅਸੀਂ ਇਕਦਮ ਰੋਕ ਨਹੀਂ ਸਕਦੇ। ਪਰ ਹੋਣ ਵਾਲੇ ਨੁਕਸਾਨਾਂ ਦਾ ਹੱਲ ਮਿਲ ਜੁਲ ਕੇ ਕੱਢ ਸਕਦੇ ਹਾਂ। ਨੌਵੀਂ ਜਮਾਤ ਦੇ ਵਿਦਿਆਰਥੀ ਦਿਪਾਂਸ਼ੂ ਨੇ ਦੱਸਿਆ ਕਿ ਅੱਜ ਕੱਲ ਜੋ ਸਾਡੇ ਦੇਸ਼ ਵਿਚ ਕੁਦਰਤੀ ਆਫਤਾਂ ਆ ਰਹੀਆਂ ਹਨ ਉਨਾਂ ਸਭ ਦਾ ਜਿੰਮੇਵਾਰ ਕੁੱਝ ਹੱਦ ਤੱਕ ਇੰਨਸਾਨ ਵੀ ਹੈ। ਇੰਨਾਂ ਆਫਤਾਂ ਕਾਰਨ ਦੇਸ਼ ਵਿਚ ਜਨ ਅਤੇ ਧਨ ਦਾ ਨੁਕਸਾਨ ਹੁੰਦਾ ਹੈ। ਦਸਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਗਰੋਵਰ ਨੇ ਇੰਨਾਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੁੱਝ ਸੁਝਾਅ ਦਿੱਤੇ ਜਿਵੇਂ ਕੋਈ ਵੀ ਮੁਸੀਬਤ ਹੋਵੇ, ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਪੀੜ੍ਹਤ ਲੋਕਾਂ ਨੂੰ ਭੋਜਨ, ਕੱਪੜੇ, ਪਾਣੀ ਆਦਿ ਦੇ ਕੇ ਸਹਾਇਤਾ ਕਰ ਸਕਦੇ ਹਾਂ ਅਤੇ ਉਨਾਂ ਲੋਕਾਂ ਦਾ ਦੁੱਖ ਘੱਟ ਕਰ ਸਕਦੇ ਹਾਂ। ਅੰਤ ਵਿਚ ਸਕੂਲ ਪ੍ਰਿੰਸੀਪਲ ਰਜਨੀ ਅਰੋੜਾ, ਅਧਿਆਪਕਾ ਸਿਖਾ ਅਤੇ ਵਿਦਿਆਰਥੀਆਂ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਧਰਤੀ ਅਸਤੁੰਲਿਤ ਹੁੰਦੀ ਹੈ ਤਾਂ ਕੋਈ ਨਾ ਕੋਈ ਆਫਤ ਆਉਂਦੀ ਹੈ। ਅਸੀਂ ਆਪਸੀ ਸਹਿਯੋਗ ਨਾਲ ਬੜੇ ਅਨੁਸ਼ਾਸ਼ਿਤ ਢੰਗ ਨਾਲ ਇੰਨਾਂ ਤੇ ਕਾਬੂ ਪਾ ਸਕਦੇ ਹਾਂ।

Related posts

Leave a Comment