ਆਰ.ਕੇ.ਐਸ ਸਕੂਲ ‘ਚ ਬੱਚਿਆਂ ਨੂੰ ਜਰਸੀਆਂ ਵੰਡੀਆਂ

ਆਰ.ਕੇ.ਐਸ ਸਕੂਲ 'ਚ ਬੱਚਿਆਂ ਨੂੰ ਜਰਸੀਆਂ ਵੰਡੀਆਂ

ਆਰ.ਕੇ.ਐਸ ਸਕੂਲ ‘ਚ ਬੱਚਿਆਂ ਨੂੰ ਜਰਸੀਆਂ ਵੰਡੀਆਂ
ਮੋਗਾ, (ਗੁਰਜੰਟ ਸਿੰਘ)-ਇਲਾਕੇ ਦੀ ਮਸ਼ਹੂਰ ਸੰਸਥਾ ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ਮੋਗਾ ਨੇ ਸਕੂਲ ਵਿਚ ਪੰਜਾਬ ਸਕੂਲ ਖੇਡਾਂ ਜ਼ਿਲਾ ਪੱਧਰੀ ਟੂਰਨਾਮੈਂਟ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਪੋਰਟਸ ਜਰਸੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦਾ ਉਤਸ਼ਾਹ ਵੇਖਣ ਯੋਗ ਸੀ। ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਰਸੀਆ ਵੰਡਣ ਦਾ ਮੁੱਖ ਟੀਚਾ ਇਹ ਹੈ ਕਿ ਹੋਰ ਬੱਚੇ ਅੱਗੇ ਆਉਣ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਅਤੇ ਸਕੂਲ ਦਾ ਹੀ ਨਹੀਂ ਬਲਕਿ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਕਰਨ। ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਸਕੂਲ ਦੇ ਸਪੋਰਟਸ ਸਟਾਫ ਡੀ.ਪੀ.ਈ ਸੁਖਬੀਰ ਸਿੰਘ, ਡੀ.ਪੀ.ਈ ਕਰਮਵੀਰ ਕੌਰ, ਡੀ.ਪੀ.ਈ ਜਗਦੀਸ਼ ਸਿੰਘ ਅਤੇ ਬਾਸਕਿਟ ਬਾਲ ਕੋਚ ਮਨਜਿੰਦਰ ਸਿੰਘ ਨੂੰ ਵੀ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਇਸੇ ਤਰਾਂ ਹੀ ਉਹ ਮਿਹਨਤ ਕਰਦੇ ਰਹਿਣ ਅਤੇ ਬੱਚਿਆਂ ਨੂੰ ਇਸੇ ਤਰਾਂ ਹੀ ਮਿਹਨਤ ਕਰਵਾਉਣ। ਇਸ ਸਮੇਂ ਕੁੱਲ 44 ਬੱਚਿਆਂ ਨੂੰ ਜਰਸੀਆਂ ਨਾਲ ਸਨਮਾਨਿਤ ਕੀਤਾ ਗਿਆ।

Related posts

Leave a Comment