ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ 86ਵਾਂ ‘ਇੰਡੀਅਨ ਏਅਰ ਫੋਰਸ’ ਡੇਅ

ਬਲੂਮਿੰਗ ਬਡਜ਼ ਸਕੂਲ 'ਚ ਮਨਾਇਆ 86ਵਾਂ 'ਇੰਡੀਅਨ ਏਅਰ ਫੋਰਸ' ਡੇਅ

ਬਲੂਮਿੰਗ ਬਡਜ਼ ਸਕੂਲ ‘ਚ ਮਨਾਇਆ 86ਵਾਂ ‘ਇੰਡੀਅਨ ਏਅਰ ਫੋਰਸ’ ਡੇਅ
ਮੋਗਾ, (ਗੁਰਜੰਟ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਗਿਆ, ਬੱਚਿਆਂ ਵਲੋਂ ਇਸ ਦਿਵਸ ਸੰਬਧਤ ਚਾਰਟ ਅਤੇ ਆਰਟੀਕਲ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤੀ ਵਾਯੂ ਸੈਨਾ ਨੂੰ ਅਧਿਕਾਰਤ ਤੌਰ ਤੇ ਬ੍ਰਿਟਿਸ ਸਾਮਰਾਜ ਦੁਆਰਾ 8 ਅਕਤੂਬ 1932 ਨੂੰ ਸਥਾਪਿਤ ਕੀਤਾ ਗਿਆ ਸੀ। ਇਸ ਮੌਕੇ ਨੂੰ ਯਾਦ ਕਰਨ ਲਈ ਹਰ ਸਾਲ ਇਸ ਦਿਨ ਨੂੰ ਭਾਰਤੀ ਵਾਯੂ ਸੈਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਭਾਰਤੀ ਵਾਯੂਮੈਨਾਂ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਵਾਯੂਸੈਨਾ ਹੈ। ਭਾਰਤੀ ਵਾਯੂ ਸੈਨਾ ਕੋਲ ਕੁੱਲ ਮਿਲਾ ਕੇ 170000 ਜਵਾ ਅਤੇ 1350 ਲੜਾਕੂ ਜਹਾਜ਼ ਹਨ। ਅਮਰੀਕਾ, ਚੀਨ ਅਤੇ ਰੂਸ ਦੇ ਬਾਅਦ ਭਾਰਤ ਵਿਚ ਸਭ ਤੋਂ ਵੱਡੀ ਵਾਯੂਸੈਨਾ ਮੌਜੂਦ ਹੈ। ਭਾਰਤੀ ਵਾਯੂ ਸੈਨਾ ਦੇ ਹਰ ਕੋਨੇ ਵਿਚ ਸਥਿਤ ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment