ਆਰ.ਕੇ ਐਸ ਸਕੂਲ ‘ਚ ਕਮਿਸ਼ਨਰ ਨੇ ਲਗਾਇਆ ਪੌਦਾ

ਆਰ.ਕੇ ਐਸ ਸਕੂਲ 'ਚ ਕਮਿਸ਼ਨਰ ਨੇ ਲਗਾਇਆ ਪੌਦਾ

ਆਰ.ਕੇ ਐਸ ਸਕੂਲ ‘ਚ ਕਮਿਸ਼ਨਰ ਨੇ ਲਗਾਇਆ ਪੌਦਾ
ਮੋਗਾ, (ਗੁਰਜੰਟ ਸਿੰਘ)-ਆਰ.ਕੇ.ਐਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਸਕੂਲ ਘੱਲ ਕਲਾਂ ਦੇ ਮੈਦਾਨ ‘ਚ ਰੁੱਖ ਲਗਾਏ ਗਏ। ਇਸ ਮੌਕੇ ਤੇ ਮੈਨੇਜਮੈਂਟ ਕਮੇਟੀ ਮੈਂਬਰ ਸਰਪੰਚ ਬਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਹਾਜ ਸਨ। ਮੁੱਖ ਮਹਿਮਾਨ ਕਮਿਸ਼ਨਰ ਅਨੀਤਾ ਦਰਸ਼ੀ ਨੇ ਆਪਣੇ ਹੱਥੀਂ ਪਹਿਲਾਂ ਬੂਟਾ ਲਗਾਇਆ। ਉਸ ਤੋਂ ਬਾਅਦ ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਕਮਿਸ਼ਨਰ ਅਨੀਤਾ ਦਰਸ਼ੀ, ਕੌਂਸਲਰ ਅਤੇ ਸਰਪੰਚ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਨਾਮ ਨੂੰ ਅੰਕਿਤ ਕਰਕੇ ਇਕ ਇਕ ਪੌਦਾ ਲਗਾਇਆ। ਅੰਤ ਵਿਚ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਸਮੇਂ ਸਮੇਂ ਤੇ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨਾਂ ਨੂੰ ਖਾਦ ਅਤੇ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ।

Related posts

Leave a Comment