ਵਾਤਾਵਰਣ ਬਚਾਉਣ ਲਈ ਬਲੁਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦਾ ਵੱਡਾ ਹੰਭਲਾ

ਵਾਤਾਵਰਣ ਬਚਾਉਣ ਲਈ ਬਲੁਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦਾ ਵੱਡਾ ਹੰਭਲਾ

ਵਾਤਾਵਰਣ ਬਚਾਉਣ ਲਈ ਬਲੁਮਿੰਗ ਬਡਜ਼ ਸਕੂਲ ਦੇ ਵਿਦਿਆਰਥੀਆਂ ਦਾ ਵੱਡਾ ਹੰਭਲਾ
ਲੋਕਾਂ ਨੂੰ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾਂ ਕਰਨ ਸਬੰਧੀ ਆਰੰਭੀ ਜਾਗਰੂਕਤਾ ਮੁਹਿੰਮ
ਮੋਗਾ, (ਗੁਰਜੰਟ ਸਿੰਘ) ਖ਼ੇਡਾਂ, ਸਿੱਖਿਆ ਅਤੇ ਗੁਣਾਤਮਿਕ ਮੁਕਾਬਿਲਆਂ ਵਿਚ ਜਿੱਤ ਦਾ ਝੰਡਾ ਉੱਚਾ ਕਰਨ ਵਾਲੇ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਬਲੁਮਿੰਗ ਬਡਜ਼ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਹੁਣ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੱਡਾ ਹੰਭਲਾ ਮਾਰਦਿਆਂ ਲੋਕਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਂ ਕਰਨ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸੰਜੀਵ ਸੈਣੀ ਅਤੇ ਚੇਅਰਪਸਨ ਮੈਡਮ ਕਮਲ ਸੈਣੀ ਦੀ ਪ੍ਰੇਰਨਾ ਮਗਰੋਂ ਵਿਦਿਆਰਥੀਆਂ ਨੇ ਅੱਜ ਸਕੂਲ ਕੈਂਪਸ ਅੰਦਰ ਸਵੇਰ ਦੀ ਪ੍ਰਰਥਨਾ ਸਭਾ ਦੌਰਾਨ ਕਾਗਜ਼ ਦੇ ਬੈਗ, ਕੱਪੜਿਆ ਦੇ ਬੈਗ ਅਤੇ ਜੁਟ ਨਾਲ ਬਣੇ ਬੈਗ ਦੀ ਵਰਤੋਂ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਵਾਤਾਵਰਣ ਬਚਾਉਣ ਲਈ ਇਹ ਜ਼ਰੂਰੀ ਬਣ ਗਿਆ ਹੈ ਪਲਾਸਟਿਕ ਲਿਫਾਫਿਆ ਨੂੰ ਸਖ਼ਤੀ ਨਾਂ ਰੋਕਣ ਲਈ ਹਰ ਕੋਈ ਇਸ ਵਿਚ ਯੋਗਦਾਨ ਪਾਵੇ।
ਸੰਸਥਾ ਦੇ ਪ੍ਰਿਸੀਪਲ ਮੈਡਮ ਹਮੀਲਿਆ ਰਾਣੀ ਨੇ ਵਿਦਿਆਰਥੀਆਂ ਦੇ ਉੱਦਮ ਦੀ ਸਲਾਘਾ ਕਰਦਿਆਂ ਕਿਹਾ ਕਿ ਬੀਤੇ ਦਿਨ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨਾਲ ਹੋਈ ਸਕੂਲ ਮੁਖੀਆਂ ਦੀ ਅਹਿਮ ਮੀਟਿੰਗ ਮਗਰੋਂ ਇਹ ਨਿਰਣਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਪਲਾਸਟਿਕ ਲਿਫਾਫਿਆਂ ਦੇ ਮਾਰੂ ਪ੍ਰਭਾਵਾ ਤੋਂ ਸੁਚੇਤ ਕੀਤਾ ਜਾਵੇ ਤਾਂ ਜੋਂ ਭਵਿੱਖ ਵਿਚ ਵਿਦਿਆਰਥੀ ਵਰਗ ਆਪਣੀ ਘਰੇਲੂ ਜਿੰਦਗੀ ਵਿਚ ਇੰਨ੍ਹਾ ਲਿਫਾਫਿਆਂ ਦੀ ਵਰਤੋ ਨਾਂ ਕਰੇ। ਪ੍ਰਿੰਸੀਪਲ ਨੇ ਕਿਹਾ ਕਿ ਪਲਾਸਟਿਕ ਨਾਲ ਬਣੇ ਲਿਫਾਫੇ ਦਾ ਪ੍ਰਯੋਗ ਕਰਨ ਨਾਲ ਵਾਤਾਵਰਣ ਨੂੰ ਕਾਫੀ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਨਾਲ ਕਈ ਖਤਰਨਾਕ ਗੈਸ ਵੀ ਨਿਕਲਦੀ ਹੈ ਜੋ ਕਿ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦੇ ਲਈ ਕਈ ਤਰਾਂ ਦੀ ਬਿਮਾਰੀਆਂ ਪੈਦਾ ਕਰਦਾ ਹੈ। ਉਨਾਂ ਦੱਸਿਆ ਕਿ ਸਕੂਲ ਵਿਚ ਇਸ ਤਰਾਂ ਦੇ ਪ੍ਰੋਗਰਾਮ ਜਾਰੀ ਰੱਖੇ ਜਾਣ ਤਾਂਕਿ ਬੱਚਿਆਂ ਨੂੰ ਇਸ ਤੋਂ ਜਾਗਰੂਕ ਕੀਤਾ ਜਾ ਸਕੇ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

Leave a Comment