ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ‘ਚ ਮਨਾਇਆ ਵਰਲਡ ਐਨੀਮਲ ਡੇ

ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ 'ਚ ਮਨਾਇਆ ਵਰਲਡ ਐਨੀਮਲ ਡੇ

ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ‘ਚ ਮਨਾਇਆ ਵਰਲਡ ਐਨੀਮਲ ਡੇ
ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲੇ ਦੇ ਸਥਾਨਕ ਆਰ.ਕੇ.ਐਸ ਸੀਨੀਅਰ ਪਬਲਿਕ ਸਕੂਲ ਵਿਚ ਵਰਲਡ ਐਨੀਮਲ ਡੇ ਮਨਾਇਆ ਗਿਆ। ਇਸ ਮੌਕੇ ਤੇ ਕਿੰਡਰ ਗਾਰਡਨ ਦੇ ਬੱਚੇ ਵੱਖ ਵੱਖ ਜਾਨਵਰਾਂ ਦੀਆਂ ਰੰਗ ਬਿਰੰਗੀਆਂ ਪੁਸ਼ਾਕਾਂ ਪਾ ਕੇ ਸਕੂਲ ਵਿਚ ਆਏ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਜਾਨਵਰਾਂ ਦੀ ਪਹਿਚਾਣ। ਜਾਣਕਾਰੀ ਅਤੇ ਉਨਾਂ ਦੀ ਸੁਰੱਖਿਆ ਦੱਸਣਾ ਸੀ। ਮਨੁੱਖਾਂ ਦੀ ਤਰਾਂ ਜਾਨਵਰਾਂ ਦੀ ਵੀ ਇਸ ਦੁਨੀਆਂ ਵਿਚ ਅਹਿਮੀਅਤ ਹੈ। ਇਸ ਲਈ ਸਾਨੂੰ ਇੰਨਾਂ ਨੂੰ ਮਾਰਨਾ ਨਹੀਂ ਚਾਹੀਦਾ ਜੇ ਇਹ ਸੁਰੱਖਿਅਤ ਹੋਣਗੇ ਤਾਂ ਹੀ ਸਾਡੇ ਜੰਗਲ ਦਾ ਵਾਤਾਵਰਣ ਸੁਰੱਖਿਅਤ ਰਹੇਗਾ। ਅੰਤ ਵਿਚ ਮੈਡਮ ਪ੍ਰਿੰਸੀਪਲ ਰਜਨੀ ਅਰੋੜਾ ਨੇ ਕਿਹਾ ਕਿ ਆਪਣੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਇਹ ਵਧੀਆ ਤਰੀਕਾ ਹੈ ਉਨਾਂ ਨੂੰ ਕੋਆਰਡੀਨੇਟਰ ਮੈਡਮ ਬਬੀਤਾ ਦਾ ਧੰਨਵਾਦ ਕੀਤਾ।

Related posts

Leave a Comment