ਅਜੀਤਵਾਲ ਕਾਲਜ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ

ਅਜੀਤਵਾਲ ਕਾਲਜ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ

ਮੋਗਾ, (ਜਗਮੋਹਨ ਸ਼ਰਮਾ) : ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਾਰੇ ਜਾਣਕਾਰੀ ਦਿੰਦਿਆ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਆਏ ਇੰਜੀਨੀਅਰ ਰਾਘਵ ਵਰਮਾ ਨੇ ਵਿਦਿਆਰਥੀਆਂ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਦੀ ਬਣਤਰ, ਉਨਾਂ ਦੀ ਕਾਰਜਸ਼ੈਲੀ ਅਤੇ ਉਨਾਂ ਦੀ ਉਪਯੋਗਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਭਵਿੱਖ ਵਿਚ ਸਾਰੀਆਂ ਕਾਰਾਂ ਬਿਜਲੀ ਨਾਲ ਚੱਲਣ ਲੱਗ ਜਾਣ ਤਾਂ ਭਵਿੱਖ ਵਿੱਚ ਸ਼ੌਰ ਸ਼ਰਾਬੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਘੱਟ ਜਾਵੇਗੀ। ਉਨਾਂ ਬਿਜਲੀ ਤੇ ਚੱਲਣ ਵਾਲੀਆਂ ਹਾਈਬ੍ਰਡ ਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਭਵਿੱਖ ਵਿਚ ਪ੍ਰਦੂਸ਼ਣ ਰਹਿਤ ਜੀਵਨ ਜਿਉਣ ਤੇ ਤੰਦਰੁਸਤ ਜੀਵਨ ਜਿਉਣ ਲਈ ਬਿਜਲੀ ਤੇ ਚੱਲਣ ਵਾਲੀਆਂ ਕਾਰਾਂ ਨੂੰ ਵਰਤੋਂ ਵਿਚ ਲਿਆਉਣਾ ਪਏਗਾ। ਉਨਾਂ ਆਏ ਹੋਏ ਇੰਜੀਨੀਅਰ ਰਾਘਵ ਵਰਮਾ ਦਾ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਇਲੈਕਟ੍ਰੀਕਲ ਵਿਭਾਗੀ ਮੁਖੀ ਤੇਜ ਪ੍ਰੀਤ ਸਿੰਘ, ਪ੍ਰਦੀਪ ਬਾਂਸਲ, ਅੰਕੁਰ ਗੁਪਤਾ, ਬਲਤੇਜ ਸਿੰਘ ਅਤੇ ਮੈਡਮ ਪਵਨਦੀਪ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ।

Related posts

Leave a Comment