ਰੇਸ਼ਮ ਸਿੰਘ ਰੰਧਾਵਾ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ

ਰੇਸ਼ਮ ਸਿੰਘ ਰੰਧਾਵਾ ਨੇ ਮੁੱਖ ਅਧਿਆਪਕ ਦਾ ਅਹੁਦਾ ਸੰਭਾਲਿਆ

ਮੋਗਾ, ਡੀ.ਪੀ.ਆਈ. ਪੰਜਾਬ ਦੇ ਆਰਡਰਾਂ ਅਨੁਸਾਰ ਸਰਕਾਰੀ ਹਾਈ ਸਕੂਲ ਲੋਹਗੜ ਵਿਖੇ ਰੇਸ਼ਮ ਸਿੰਘ ਰੰਧਾਵਾ ਨੇ ਬਤੌਰ ਮੁੱਖ ਅਧਿਆਪਕ ਦਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਇੰਚਾਰਜ਼ ਮੁਖੀ ਗੁਰਪਿੰਦਰ ਕੌਰ ਲੋਹਗੜ, ਸੰਤੋਖ ਸਿੰਘ ਭੁੱਲਰ ਐਮ.ਸੀ., ਗੁਰਜੰਟ ਸਿੰਘ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਬੇਟਾ ਰਮਿੰਦਰ ਸਿੰਘ ਰੰਧਾਵਾ, ਵਿਸ਼ਾਲ ਸ਼ਰਮਾਂ, ਨਿਰਮਲਜੀਤ ਸਿੰਘ ਮਸੀਤਾਂ ਉਚੇਚੇ ਤੌਰ ਤੇ ਨਾਲ ਸਨ। ਵੱਖ ਵੱਖ ਅਧਿਆਪਕਾਂ ਨੇ ਕਿਹਾ ਕਿ ਮੁੱਖਅਧਿਆਪਕ ਰੇਸ਼ਮ ਸਿੰਘ ਰੰਧਾਵਾ ਦੇ ਗੁਣਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨਾਂ ਨੇ ਪਹਿਲਾਂ ਹੀ ਲੰਬਾ ਸਮਾਂ ਡੀ.ਡੀ.ਓ. ਪਾਵਰਾਂ ਸਮੇਤ ਕੰਮ ਕੀਤਾ ਅਤੇ ਉਹ ਖੁਦ ਮਿਹਨਤ ਕਰਨ ਵਾਲੇ ਹਨ ਅਤੇ ਸਕੂਲ ਨੂੰ ਸਨਹਿਰੀ ਮੰਜਲਾਂ ਤੇ ਲਿਜਾਣਗੇ। ਬਾਅਦ ਵਿਚ ਸਨੇਹੀਆਂ ਦੋਸਤਾਂ ਨੇ ਉਨਾਂ ਨੂੰ ਪਿਆਰ ਭਰੇ ਤੋਹਫਿਆਂ ਨਾਲ ਨਿਵਾਜਿਆ। ਮੁਖੀ ਰੇਸ਼ਮ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਭ ਦੇ ਸਹਿਯੋਗ ਨਾਲ ਸਕੂਲ ਦੇ ਕਾਰਜ ਕਰਨਗੇ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਵਾਈ ਜਾਵੇਗੀ ਅਤੇ ਅਧਿਆਪਕਾਂ ਦੇ ਕੰਮ ਤਨਦੇਹੀ ਨਾਲ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਮਾਸਟਰ ਗਣੀਸ਼ ਪੱਬੀ, ਸਿਮਰਨਜੀਤ ਕੌਰ, ਜਸਵਿੰਦਰ ਕੌਰ, ਪਰਦੀਪ ਕੁਮਾਰ, ਇਕਬਾਲ ਕੌਰ, ਸੰਦੀਪ ਸਿੰਘ, ਮਨਦੀਪ ਕੌਰ, ਰੁਪਿੰਦਰ ਕੌਰ, ਸੋਨੀਆ, ਮਨਪ੍ਰੀਤ ਕੌਰ, ਅਮਰ ਕੌਰ, ਬਿਕਰਮਜੀਤ ਸਿੰਘ, ਰਛਪਾਲ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ, ਨਿਸ਼ਾਨ ਸਿੰਘ ਭੁੱਲਰ, ਗੁਰਬਲਜੀਤ ਸਿੰਘ ਮੰਦਰ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ ਐਸ.ਐਮ.ਸੀ. ਮੈਂਬਰ ਵਿਸ਼ੇਸ਼ ਤੌਰ ਤੇ ਹਾਜਰ ਸਨ।

Related posts

Leave a Comment