ਅਜੀਤਵਾਲ ਕਾਲਜ ਵਿਖੇ ਵੈਲਕਮ ਮੀਟ ਕਰਵਾਈ ਗਈ

ਅਜੀਤਵਾਲ ਕਾਲਜ ਵਿਖੇ ਵੈਲਕਮ ਮੀਟ ਕਰਵਾਈ ਗਈ

ਅਜੀਤਵਾਲ ਕਾਲਜ ਵਿਖੇ ਵੈਲਕਮ ਮੀਟ ਕਰਵਾਈ ਗਈ
ਮੋਗਾ (ਗੁਰਜੰਟ ਸਿੰਘ): ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਟਿਕ ਕਾਲਜ, ਅਜੀਤਵਾਲ (ਮੋਗਾ) ਵਿਖੇ ਫ੍ਰੈਸ਼ਰ ਵਿਦਿਆਰਥੀਆਂ ਨਾਲ ਵੈਲਕਮ ਮੀਟ ਕੀਤੀ ਗਈ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਇਸ ਅਕਾਦਮਿਕ ਵਰ੍ਹੇ ਦੌਰਾਨ ਦਾਖਲਾ ਲੈਣ ਅਤੇ ਇਸ ਸੰਸਥਾ ਵਿੱਚ ਆਉਣ ਤੇ ਜੀ ਆਇਆ ਕਹਿੰਦਿਆਂ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਚੰਗੇ ਭਵਿੱਖ ਨੂੰ ਰੌਸ਼ਨ ਕਰਨ ਲਈ ਪੜ੍ਹਾਈ ਦੌਰਾਨ ਸਖਤ ਮਿਹਨਤ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਰ ਗਤੀਵਿਧੀ ਅਤੇ ਖਾਸ ਕਰਕੇ ਪ੍ਰੈਕਟੀਕਲ ਕੰਮ ਵਿਚ ਨਿਪੁੰਨ ਹੋਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਸ਼੍ਰੀ ਰਾਜ ਕੁਮਾਰ ਗੁਪਤਾ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਰਲ-ਮਿਲ ਕੇ ਅਨੁਸ਼ਾਸਨ ਵਿੱਚ ਰਹਿਣ ਅਤੇ ਅਧਿਆਪਕਾਂ ਦੀ ਹਮੇਸ਼ਾ ਇੱਜ਼ਤ ਕਰਨ ਅਤੇ ਕਾਲਜ ਦੇ ਨਿਯਮਾਂ ਦੀ ਪਾਲਣਾ ਕਰਨ ਕਈ ਪ੍ਰੇਰਿਆ। ਐਚ.ਓ.ਡੀ. ਰਾਜਨ ਨੇ ਵਿਦਿਆਰਥੀਆਂ ਨੂੰ ਹਰ ਬੁਰਾਈ ਜਿਵੇਂ ਨਸ਼ਾ, ਜੂਏਬਾਜੀ, ਵਿਹਲੇ ਸਮਾਂ ਗੁਜਾਰਨ ਤੋਂ ਪਰਹੇਜ਼ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਸਮਾਂ ਸਾਡੀ ਕਦਰ ਨਹੀ ਕਰੇਗਾ।ਇਸ ਮੌਕੇ ਵਿਦਿਆਰਥੀਆਂ ਨੇ ਵੀ ਸਭ ਨਾਲ ਆਪਣੇ ਕਾਲਜ ਸੰਬੰਧੀ ਵਿਚਾਰ ਸਾਂਝਿਆਂ ਕੀਤੇ। ਮੈਡਮ ਸੁਖਵੀਰ ਕੌਰ, ਕਿਰਨਦੀਪ ਕੌਰ ਅਤੇ ਅਜਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ।
5

Related posts

Leave a Comment