ਚੰਦਨਵਾਂ ਬਲੂਮਿੰਗ ਬਡਜ਼ ਸਕੂਲ ਦੀ ਅੰਡਰ-17 ਬੈਡਮਿੰਟਨ ਟੀਮ ਬਣੀ ਜ਼ੋਨਲ ਚੈਂਪੀਅਨ

ਚੰਦਨਵਾਂ ਬਲੂਮਿੰਗ ਬਡਜ਼ ਸਕੂਲ ਦੀ ਅੰਡਰ-17 ਬੈਡਮਿੰਟਨ ਟੀਮ ਬਣੀ ਜ਼ੋਨਲ ਚੈਂਪੀਅਨ

ਚੰਦਨਵਾਂ ਬਲੂਮਿੰਗ ਬਡਜ਼ ਸਕੂਲ ਦੀ ਅੰਡਰ-17 ਬੈਡਮਿੰਟਨ ਟੀਮ ਬਣੀ ਜ਼ੋਨਲ ਚੈਂਪੀਅਨ
ਮੋਗਾ, (ਗੁਰਜੰਟ ਸਿੰਘ)-ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਵਿਖੇ ਡਰੋਲੀ ਜ਼ੋਨ ਦੇ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਹੋਏ।ਇਸ ਮੁਕਾਬਲੇ ਵਿਚ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ, ਅਨੋਖ ਪਬਲਿਕ ਸਕੂਲ ਸਲ੍ਹੀਣਾ, ਸਰਕਾਰੀ ਮਿਡਲ ਸਕੂਲ ਰੱਤੀਆਂ, ਮਾਤਾ ਦਮੋਦਰੀ ਸਕੂਲ ਡਰੋਲੀ ਭਾਈ, ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ ਅਤੇ ਸਰਕਾਰੀ ਹਾਈ ਸਕੂਲ ਸਾਫੂਵਾਲਾ ਦੀਆਂ ਟੀਮਾਂ ਨੇ ਹਿੱਸਾ ਲਿਆ। ਅੰਡਰ-14 ਲੜਕੀਆਂ ਦੇ ਬੈਡਮਿੰਟਨ ਦੇ ਮੁਕਾਬਲੇ ਅਨੋਖ ਪਬਲਿਕ ਸਕੂਲ ਸਲ੍ਹੀਣਾ ਅਤੇ ਸਰਕਾਰੀ ਮਿਡਲ ਸਕੂਲ ਰੱਤੀਆਂ ਵਿਚਕਾਰ ਹੋਏ, ਜਿਸ ‘ਚ ਸਰਕਾਰੀ ਮਿਡਲ ਸਕੂਲ ਰੱਤੀਆਂ ਦੀ ਟੀਮ ਜੇਤੂ ਰਹੀ। ਅੰਡਰ-17 ਲੜਕੀਆਂ ਦੇ ਪਹਿਲੇ ਰਾਊਂਡ ਦੇ ਮੁਕਾਬਲੇ ਬੀ.ਬੀ.ਐਸ ਚੰਦਨਵਾਂ ਅਤੇ ਮਾਤਾ ਦਮੋਦਰੀ ਸਕੂਲ, ਡਰੋਲੀ ਭਾਈ ਦੀਆਂ ਟੀਮਾਂ ਦੀਆਂ ਵਿਚਕਾਰ ਹੋਏ, ਜਿਸ ਵਿੱਚ ਬੀ.ਬੀ.ਐਸ ਚੰਦਨਵਾਂ ਦੀ ਟੀਮ ਜੇਤੂ ਰਹੀ। ਅੰਡਰ-17 ਦੂਜੇ ਰਾਊਂਡ ਦੇ ਮੁਕਾਬਲੇ ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰਅਤੇ ਸਰਕਾਰੀ ਹਾਈ ਸਕੂਲ, ਸਾਫੂਵਾਲਾ ਦੀਆਂ ਟੀਮਾਂ ਵਿਚਕਾਰ ਹੋਏ, ਜਿਸ ਵਿਚ ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ,ਦਾਰਾਪੁਰ ਦੀ ਟੀਮ ਜੇਤੂ ਰਹੀ। ਫਾਈਨਲ ਰਾਊਂਡ ਦੇ ਮੁਕਾਬਲੇ ਬੀ.ਬੀ.ਐਸ ਚੰਦਨਵਾਂ ਅਤੇ ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ,ਦਾਰਾਪੁਰ ਦੀਆਂ ਟੀਮਾਂ ਵਿਚਕਾਰ ਹੋਏ। ਗਿਆਨ ਜਯੋਤੀ ਸੀਨੀਅਰ ਸੈਕੰਡਰੀ ਸਕੂਲ, ਦਾਰਾਪੁਰ ਦੀ ਟੀਮ ਨੂੰ ਹਰਾ ਕੇ ਬਲੂਮਿੰਗ ਬੱਡਜ਼ ਸੀਨੀਅਰ ਸੈਕੰਡਰੀ ਸਕੂਲ, ਚੰਦਨਵਾਂ ਦੀ ਟੀਮ ਅੰਡਰ-17 ਲੜਕੀਆਂ ਜ਼ੋਨਲ ਚੈਂਪੀਅਨ ਬਣੀ। ਇਸ ਮੌਕੇ ਪਰਮਜੀਤ ਸਿੰਘ(ਕਨਵੀਨਰ), ਗੁਰਪ੍ਰੀਤ ਸਿੰਘ (ਕੋ-ਕਨਵੀਨਰ), ਗੁਰਮੇਲ ਸਿੰਘ(ਡੀ.ਪੀ),ਅਨਿਲ ਕੁਮਾਰ ਮਾਥੁਰ (ਕੋਚ), ਮੈਡਮ ਨਿਰਮਲਜੀਤ ਕੌਰ, ਜਗਜੀਤ ਸਿੰਘ (ਪੀ.ਟੀ) ਅਤੇ ਰਾਜਵਿੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਸਮੂਹ ਸਕੂਲਾਂ ਦੇ ਕੋਚਾਂ ਦੁਆਰਾ ਬੀ.ਬੀ.ਐਸ ਗਰੁੱਪ ਆਫ ਸਕੂਲਜ਼ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ ਦਾ ਵਿਦਿਆਰਥੀਆਂ ਨੂੰ ਖੇਡਾਂ ਵਾਸਤੇ ਵਧੀਆ ਪਲੇਟਫਾਰਮ ਦੇਣ ਲਈ ਧੰਨਵਾਦ ਕੀਤਾ ਗਿਆ।

Related posts

Leave a Comment