ਕੈਂਬ੍ਰਿਜ਼ ਸਕੂਲ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ ‘ਚ ਮਾਰੀ ਬਾਜੀ

ਕੈਂਬ੍ਰਿਜ਼ ਸਕੂਲ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ 'ਚ ਮਾਰੀ ਬਾਜੀ

ਕੈਂਬ੍ਰਿਜ਼ ਸਕੂਲ ਦੀ ਫੁੱਟਬਾਲ ਟੀਮ ਨੇ ਜ਼ੋਨਲ ਟੂਰਨਾਮੈਂਟ ‘ਚ ਮਾਰੀ ਬਾਜੀ
ਮੋਗਾ, (ਗੁਰਜੰਟ ਸਿੰਘ)-ਕੈਂਬ੍ਰਿਜ਼ ਇੰਟਰਨੈਸ਼ਨਲ ਸਕੂਲ ਦੀ ਅੰਡਰ-17 ਫੁੱਟਬਾਲ ਟੀਮ ਨੇ ਜੋਨਲ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਫਾਈਨਲ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਟੀਮ ਨੇ 6-1 ਦੇ ਫਾਸਲੇ ਨਾਲ ਬਲੂਮਿੰਗ ਬਡਜ਼ ਸਕੂਲ ਦੀ ਟੀਮ ਨੂੰ ਹਰਾਇਆ। ਦੂਜੇ ਪਾਸੇ ਟੀਮ ਦੇ ਸਕੂਲ ਪਹੁੰਚਣ ਤੇ ਖੇਡ ਇੰਚਾਰਜ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਰਿੰਪੀ, ਪ੍ਰੈਜੀਡੈਂਟ ਕੁਲਦੀਪ ਸਹਿਗਲ, ਸਮੁੱਚੀ ਮੈਨੇਜਮੈਂਟ, ਐਡਮਨਿਸਟੇਟਰ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਜ਼ਿਲਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Related posts

Leave a Comment