ਕੌਮੀ ਖੇਡਾਂ ਵਿਚ ਤਾਈਕਵਾਂਡੋ ‘ਚ 11 ਤਮਗੇ ਗਰੀਨ ਵੈਲੀ ਸਕੂਲ ਨਿਹਾਲ ਸਿੰਘ ਵਾਲਾ ਨੇ ਜਿੱਤੇ

ਕੌਮੀ ਖੇਡਾਂ ਵਿਚ ਤਾਈਕਵਾਂਡੋ ‘ਚ 11 ਤਮਗੇ ਗਰੀਨ ਵੈਲੀ ਸਕੂਲ ਨਿਹਾਲ ਸਿੰਘ ਵਾਲਾ ਨੇ ਜਿੱਤੇ
ਹਰਮਨਦੀਪ ਨੇ ਜਿੱਤਿਆ ਸੋਨ ਤਮਗਾ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)-ਬੀਤੇ ਦਿਨੀ ਹਰਿਆਣਾ ਦੇ ਕਰਨਾਲ ਵਿਚ ਹੋਈਆਂ ਤਾਈਕਵਾਂਡੋ ਦੀਆਂ ਕੌਮੀ ਖੇਡਾਂ (ਨੈਸ਼ਨਲ ਚੈਂਪੀਅਨਸ਼ਿਪ ) ਵਿਚ ਗਰੀਨ ਵੈੱਲੀ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ 11 ਤਮਗੇ ਪ੍ਰਾਪਤ ਕੀਤੇ ਹਨ। ਹਰਮਨਦੀਪ ਸਿੰਘ ਨੇ ਸੋਨ ਤਮਗਾ ਪ੍ਰਾਪਤ ਕੀਤਾ ਹੈ। ਇਸ ਚੈਂਪੀਅਨਸ਼ਿਪ ਵਿਚ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ।ਸਕੂਲ ਵਲੋਂ ਰੱਖੇ ਸਨਮਾਨ ਸਮਾਗਮ ਸਮੇਂ ਤਾਈਕਵਾਂਡੋ ਕੌਮੀਂ ਖੇਡਾਂ ਵਿਚ ਤਮਗਾ ਜੇਤੂ ਗਿਆਰਾਂ ਬੱਚਿਆਂ ਨੂੰ ਸਨਮਾਨਤ ਕਰਦਿਆਂ ਸੰਸਥਾਂ ਦੇ ਡਾਇਰੈਕਟਰ ਇੰਜਨੀਅਰ ਜਤਿੰਦਰ ਗਰਗ ਨੇ ਦੱਸਿਆ ਕਿ ਸਾਡੇ ਸਕੂਲ ਦੇ ਹੋਣਹਾਰ ਹਰਮਨਦੀਪ ਸਿੰਘ ਨੇ ਸੋਨ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤਰਾਂ ਸੁਪਨਦੀਪ ਸਿੰਘ, ਹਰਮਨ ਸਿੰਘ, ਦਿਲਜੋਤ ਸਿੰਘ, ਪ੍ਰਭਪ੍ਰੀਤ ਸਿੰਘ ਨੇ ਚਾਂਦੀ ਦੇ ਤਮਗੇ ਪ੍ਰਾਪਤ ਕੀਤੇ ਹਨ ਜਦਕਿ ਅਰਸ਼ਪ੍ਰੀਤ, ਮਨਜਿੰਦਰ, ਇੰਦਰਜੀਤ, ਬਿਪਨਦੀਪ,ਜਸਕਰਨ ਤੇ ਗੁਰਮੀਤ ਨੇ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਅਨਮੋਲ, ਅਰਮਾਨਦੀਪ ਤੇ ਯੁਧਵੀਰ ਨੇ ਸੋਹਣਾ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਬੰਧਕ ਅਨੀਤਾ ਗਰਗ, ਪ੍ਰਿੰਸੀਪਲ ਇੰਦੂ ਅਰੋੜਾ ਤੇ ਕੋਆਰਡੇਟਰ ਜੋਤੀ ਨਰੂਲਾ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਹ ਖਿਡਾਰੀ ਭਵਿੱਖ ਵਿਚ ਵੀ ਮੱਲਾਂ ਮਾਰਨਗੇ ਉਨ੍ਹਾਂ ਕੋਚ ਗੁਰਚਰਨ ਵਿੱਕੀ ਨੂੰ ਵਿਸੇਸ਼ ਤੌਰ ‘ਤੇ ਸਨਮਾਨਤ ਕੀਤਾ। ਵਿੱਕੀ ਨੇ ਦਸਿਆ ਕਿ ਇਸ ਚੈਂਪੀਅਨਸ਼ਿਪ ਵਿਚ 800 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਸਮੇਂ ਸਕੂਲ ਦੇ ਵਿਦਿਆਰਥੀ ਤੇ ਸਟਾਫ਼ ਮੌਜੂਦ ਸੀ।

Related posts

Leave a Comment