ਪਾਣੀ ਦੀ ਸੰਭਾਲ ਸੰਬੰਧੀ ਕੀਤਾ ਨੁੱਕੜ ਨਾਟਕ ਪੇਸ਼

ਪਾਣੀ ਦੀ ਸੰਭਾਲ ਸੰਬੰਧੀ ਕੀਤਾ ਨੁੱਕੜ ਨਾਟਕ ਪੇਸ਼

ਮੋਗਾ, 28 ਅਪ੍ਰੈਲ (ਜਗਮੋਹਨ ਸ਼ਰਮਾ) : ਰਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਵਿੱਚ ਪਾਣੀ ਦੀ ਸੰਭਾਲ ਸੰਬੰਧੀ ਨੁਕੜ ਨਾਟਕ ਇੰਡੀਅਨ ਥੇਟਰ ਐਸਸੋਸੀਅਨ ਵੱਲੋਂ ਪੇਸ਼ ਕੀਤਾ ਗਿਆ। ਇਸ ਨਾਟਕ ਦਾ ਮੁੱਖ ਉਦੇਸ਼ ਪਾਣੀ ਦੀ ਘਾਟ ਸਬੰਧੀ ਜਾਗਰੂਕ ਕਰਨਾ ਸੀ। ਜਿਸ ਵਿਚ ਉਨਾਂ ਨੇ ਬੱਚਿਆਂ ਅਤੇ ਮਾਪਿਆਂ ਨੂੰ ਨਾਟਕ ਰਾਹੀਂ ਸਮਝਾਇਆ ਕਿ ਜੇ ਪਾਣੀ ਨਾ ਰਿਹਾ ਤਾਂ ਸਾਡੀ ਜਿੰਦਗੀ ਦਾ ਕੀ ਹਾਲ ਹੋਵੇਗਾ। ਇਸ ਤੋਂ ਬਾਅਦ ਸਕੂਲ ਚੇਅਰਮੈਨ ਵਾਸੂ ਸ਼ਰਮਾ ਨੇ ਕਿਹਾ ਕਿ ਪਾਣੀ ਹੀ ਸਾਡੀ ਜਿੰਦਗੀ ਹੈ ਅਤੇ ਸਾਨੂੰ ਇਸ ਦੀ ਬੇਫਜੂਲ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਸਕੂਲ ਦੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਪ੍ਰਿੰਸੀਪਲ ਸੁਧਾ ਕੇ.ਆਰ. ਨੇ ਵੀ ਮਾਪਿਆਂ ਅਤੇ ਬੱਚਿਆਂ ਨਾਲ ਮਿਲ ਕੇ ਪਾਣੀ ਦੀ ਸੰਭਾਲ ਸੰਬੰਧੀ ਪ੍ਰਣ ਕੀਤਾ ਅਤੇ ਆਏ ਹੋਏ ਮਹਿਮਾਨਾਂ ਅਤੇ ਨਾਟਕ ਕਾਲਾਕਾਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ।

Related posts

Leave a Comment