ਅਜੀਤਵਾਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤਵਾਲ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਚੰਦਨ ਕੁਮਾਰ ਨੇ ਜਿਲੇ ‘ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ਮੋਗਾ, (ਜਗਮੋਹਨ ਸ਼ਰਮਾ) : ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਪਹਿਲੇ ਸਮੈਸਟਰ ਦੇ ਨਤੀਜਿਆਂ ਵਿਚੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਦੇ ਵਿਦਿਆਰਥੀਆਂ ਨੇ ਜ਼ਿਲੇ ਵਿੱਚੋਂ ਉੱਤਮ ਸਥਾਨ ਪ੍ਰਾਪਤ ਕੀਤੇ। ਇਲੈਕਟ੍ਰੀਕਲ ਵਿਭਾਗ ਦੇ ਚੰਦਨ ਕੁਮਾਰ ਨੇ ਜ਼ਿਲੇ ਵਿੱਚੋਂ ਪਹਿਲਾ, ਪਾਂਡਵ ਕੁਮਾਰ ਨੇ ਦੂਸਰਾ ਅਤੇ ਦੀਪਕ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੰਪਿਊਟਰ ਵਿਭਾਗ ਦੇ ਰਵੀ ਕੁਮਾਰ ਨੇ ਜ਼ਿਲੇ ਵਿੱਚੋਂ ਪਹਿਲਾ, ਸੋਨੂੰ ਸਿੰਘ ਨੇ ਦੂਸਰਾ ਅਤੇ ਪ੍ਰਭਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਆਟੋਮੋਬਾਇਲ ਵਿਭਾਗ ਦੇ ਗੁਰਸ਼ਿਮਰਨ ਸਿੰਘ ਨੇ ਜ਼ਿਲੇ ਵਿੱਚੋਂ ਪਹਿਲਾ ਅਤੇ ਅਜੇ ਪਾਲ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਉੱਤਮ ਪ੍ਰਾਪਤੀ ਲਈ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉੱਤਮ ਪ੍ਰਾਪਤੀਆਂ ਲਈ ਤਨਦੇਹੀ ਨਾਲ ਸਖਤ ਮਿਹਨਤ ਲੋੜੀਂਦੀ ਹੈ। ਵਿਦਿਆਰਥੀਆਂ ਅਤੇ ਉਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉੱਤਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ-ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।

Related posts

Leave a Comment