ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਧਰਤੀ ਦਿਵਸ

ਮਾਉਂਟ ਲਿਟਰਾ ਜੀ ਸਕੂਲ ਵਿਚ ਮਨਾਇਆ ਵਿਸ਼ਵ ਧਰਤੀ ਦਿਵਸ

ਮੋਗਾ, (ਜਗਮੋਹਨ ਸ਼ਰਮਾ) : ਮੋਗਾ ਸ਼ਹਿਰ ਦੇ ਨਾਂ ਨੂੰ ਪੂਰੇ ਭਾਰਤ ਵਿਚ ਮਸ਼ਹੂਰ ਗਰੀਨ ਸਕੂਲ ਅਵਾਰਡ ਹਾਸਲ ਕਰਨ ਵਾਲੇ ਮਾਉਂਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਧਰਤੀ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਵੱਖ-ਵੱਖ ਪ੍ਰੋਜੈਕਟਰ ਦੁਆਰਾ ਸੂਰਜ ਦੀ ਰੋਸ਼ਨੀ ਨਾਲ ਉਰਜ਼ਾ, ਹਵਾ ਅਤੇ ਪਾਣੀ ਨਾਲ ਉਰਜ਼ਾ ਬਣਾਉਣਾ ਅਤੇ ਉਨਾਂ ਦੇ ਇਸਤੇਮਾਲ ਸਬੰਧੀ ਜਾਗਰੂਕ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪ੍ਰਿੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨਾਂ ਦੀ ਦੇਖਭਾਲ ਕਰਨਾ ਹੁਣ ਸਮੇਂ ਦੀ ਮੁੱਖ ਲੌੜ ਹੈ। ਉਹਨਾਂ ਸਕੂਲ ਵਲੋਂ ਬੱਚਿਆਂ ਨੂੰ ਬਿਜਲੀ ਦਾ ਘੱਟ ਪ੍ਰਯੋਗ ਕਰਨ ਸਬੰਧੀ ਪ੍ਰੋਜੇਕਟ ਵੀ ਦਿਤਾ। ਉਨਾਂ ਕਿਹਾ ਕਿ ਦਰੱਖਤਾਂ ਦੀ ਕਟਾਈ, ਧਰਤੀ ਤੇ ਪ੍ਰਦੂਸ਼ਣ ਫੈਲਾਉਣ ਅਤੇ ਪਾਣੀ ਦੀ ਜ਼ਿਆਦਾ ਮਾਤਰਾ ‘ਚ ਪ੍ਰਯੋਗ ਆਉਣ ਵਾਲੇ ਸਮੇਂ ਸਾਡੇ ਲਈ ਬਹੁਤ ਵੱਡੀ ਭਿਆਨਕ ਸਮੱਸਿਆਵਾਂ ਨੂੰ ਸੱਦਾ ਦੇਣ ਵਾਲੀ ਹੈ। ਉਹਨਾਂ ਕਿਹਾ ਕਿ ਧਰਤੀ ਸਾਡੀ ਮਾਂ ਹੈ ਅਤੇ ਪਾਣੀ ਸਾਡਾ ਜੀਵਨ ਦਾ ਹਿੱਸਾ ਹੈ ਸਾਨੂੰ ਧਰਤੀ ਦੇ ਕੁਦਰਤੀ ਸ੍ਰੋਤਾਂ ਨੂੰ ਬਚਾਉਣਾ ਸਾਡਾ ਕਰਤੱਬ ਹੈ। ਇਸ ਸਮਾਗਮ ਵਿਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related posts

Leave a Comment