ਰਾਜਿੰਦਰਾ ਪਬਲਿਕ ਸਕੂਲ ਮੋਗਾ ਵਿੱਚ ਸਾਲਾਨਾ ਨਤੀਜਾ ਐਲਾਨਿਆਂ ਗਿਆ

ਰਾਜਿੰਦਰਾ ਪਬਲਿਕ ਸਕੂਲ ਮੋਗਾ ਵਿੱਚ ਸਾਲਾਨਾ ਨਤੀਜਾ ਐਲਾਨਿਆਂ ਗਿਆ

ਮੋਗਾ, (ਜਗਮੋਹਨ ਸ਼ਰਮਾ) : ਰਾਜਿੰਦਰਾ ਪਬਲਿਕ ਸਕੂਲ ਮੋਗਾ ਨੇ ਆਪਣਾ ਸਾਲਾਨਾ ਅਵਾਰਡ ਸਮਾਗਮ ਪੂਰੇ ਉਤਸ਼ਾਹ ਅਤੇ ਸੰਸਕ੍ਰਿਤਿਕ ਤਰੀਕੇ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ  ਚੇਅਰਮੈਨ ਸਰ ਵਾਸੂ ਸ਼ਰਮਾ, ਪ੍ਰਿੰਸੀਪਲ ਮੈਡਮ ਸੀਮਾ ਸ਼ਰਮਾ ਦੁਆਰਾ ਵਿਦਿਆ ਦੀ ਦੇਵੀ ਮਾਤਾ ਸਰਸਵਤੀ ਜੀ ਦੀ ਅਰਾਧਨਾ ਕਰਦੇ ਹੋਏ ਕੀਤਾ ਗਿਆ। ਸਰਸਵਤੀ ਵੰਦਨਾ ਦੀ ਪੇਸ਼ਕਾਰੀ ਸਕੂਲ ਦੀਆਂ ਵਿਦਿਆਰਥਣਾਂ ਮੇਰਿਨਤਾਜ ਅਤੇ ਬਲਪ੍ਰੀਤ ਨੇ ਕੀਤੀ। ਜੋਤੀ ਪ੍ਰਜਵਲਿੱਤ ਕਰਦੇ ਹੋਏ ਸਾਰੇ ਵਿਦਿਆਰਥੀਆਂ ਦੇ ਸੁੱਖੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਟੇਜ ਸੰਚਾਲਨ ਰਾਕੇਸ਼ ਸੂਦ, ਮੈਡਮ ਜਸਕਿਰਤ ਅਤੇ ਮੈਡਮ ਰਮਨਦੀਪ ਦੁਆਰਾ ਕੀਤਾ ਗਿਆ। ਛੋਟੇ ਬੱਚਿਆਂ ਦੁਆਰਾ ਮੁੱਖ ਮਹਿਮਾਨਾਂ ਦੇ ਸਵਾਗਤ ਵਿੱਚ ਵੈਲਕਮ ਸਪੀਚ ਅਤੇ ਵੈਲਕਮ ਡਾਂਸ ਪੇਸ਼ ਕੀਤਾ ਗਿਆ।ਨਰਸਰੀ ਤੋਂ ਗਿਆਰਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ- ਵੱਖ ਪੇਸ਼ਕਾਰੀਆਂ ਜਿਵੇਂ ਕਵਿਤਾਵਾਂ, ਸਕਿੱਟ , ਡਾਂਸ , ਗਿੱਧਾ , ਭੰਗੜਾ ਪੇਸ਼ ਕੀਤੇ ਗਏ । ਜੋ ਕਿ ਮੈਡਮ ਮੰਜੂ ਦੀ ਦੇਖਰੇਖ ਵਿੱਚ ਕਰਵਾਏ ਗਏ। ਪੰਜਵੀ, ਛੇਵੀ, ਸਤਵੀ ਅਤੇ ਅੱਠਵੇ ਕਲਾਸ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਜੀ ਨਾਲ ਸੰਬੰਧਿਤ ਇੱਕ ਕੋਰਿਉਗ੍ਰਾਫੀ ਪੇਸ਼ ਕੀਤੀ ਗਈ ਜੋ ਕਿ ਮੈਡਮ ਜਸਵਿੰਦਰ ਕੌਰ ਅਤੇ ਮੈਡਮ ਸਰਬਜੀਤ ਦੀ ਦੇਖ ਰੇਖ ਵਿੱਚ ਕਰਵਾਈ ਗਈ। ਬੱਚਿਆਂ ਦੀ ਪੇਸ਼ਕਾਰੀ ਦੇਖ ਕੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਨੇ ਬਹੁਤ ਸਰਾਹਨਾ ਕੀਤੀ। ਉਸ ਤੋਂ ਬਾਅਦ ਬੱਚਿਆਂ ਦੇ ਨਤੀਜੇ ਐਲਾਨੇ ਗਏ। ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ- ਵੱਖ ਖੇਤਰਾਂ ਵਿੱਚ ਪ੍ਰਸੰਸਾਯੋਗ ਕੰਮ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸਰ ਸ਼੍ਰੀ ਵਾਸੂ ਸ਼ਰਮਾ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੀਮਾ ਸ਼ਰਮਾ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਸਫਲਤਾ ਪ੍ਰਾਪਤ ਕਰਨ ਤੇ ਵਧਾਈ ਦਿੱਤੀ। ਅੰਤ ਵਿੱਚ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਪ੍ਰੀਤੀਭੋਜ ਕਰਵਾਇਆਂ ਗਿਆ ਅਤੇ ਮਠਿਆਈਆਂ ਵੰਡੀਆਂ ਗਈਆਂ।

Related posts

Leave a Comment