ਮਿਲੇਨੀਅਮ ਵਰਲਡ ਸਕੂਲ ਵਿਚ ਫਨ ਮੇਲਾ 25 ਨੂੰ

ਮਿਲੇਨੀਅਮ ਵਰਲਡ ਸਕੂਲ ਵਿਚ ਫਨ ਮੇਲਾ 25 ਨੂੰ

ਮੋਗਾ, (ਜਗਮੋਹਨ ਸ਼ਰਮਾ) : ਮਿਲੇਨੀਅਮ ਵਰਲਡ ਸਕੂਲ ਵਿਚ ਫਨ ਮੇਲਾ 25 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਵਾਸੂ ਸ਼ਰਮਾ ਨੇ ਦੱਸਿਆ ਕਿ ਇਹ ਮੇਲਾ ਦਿਨ ਐਤਵਾਰ 25 ਮਾਰਚ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਬੱਚਿਆਂ ਦੀ ਆਪਸੀ ਦੋਸਤੀ ਤੇ ਮੇਲ ਮਿਲਾਪ ਵਧਾਉਣ ਅਤੇ ਸਕੂਲ ਦੇ ਵਾਤਾਵਰਣ ਨਾਲ ਜਾਣੂ ਕਰਵਾਉਣ ਲਈ ਮਿਲੇਨੀਅਮ ਪਰੀਵਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਬੱਚਿਆਂ ਦੇ ਮਨੋਰੰਜਨ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮੇਲੇ ਵਿਚ ਝੂਲੇ, ਸਲਾਇਡਾਂ, ਗੇਮਾਂ, ਬੱਚਿਆਂ ਲਈ ਗਿਫਟ ਅਤੇ ਖਾਣ-ਪੀਣ ਦੀਆਂ ਸਟਾਲਾਂ ਲੱਗਣਗੀਆਂ। ਉਨਾਂ ਦੱਸਿਆ ਕਿ ਬੱਚਿਆਂ ਦੀ ਐਂਟਰੀ ਬਿਲਕੁਲ ਮੁਫਤ ਹੋਵੇਗੀ। ਇਸ ਮੌਕੇ ਮਾਤਾ-ਪਿਤਾ ਨੂੰ ਵੀ ਇਕ-ਦੂਸਰੇ ਨੂੰ ਮਿਲਣ ਦਾ ਸੁਨਹਿਰੀ ਮੌਕਾ ਮਿਲੇਗਾ। ਮਾਤਾ ਪਿਤਾ ਦੇ ਲਈ ਵੀ ਕੁਝ ਕੁ ਗੇਮਾਂ ਅਤੇ ਸਰਪ੍ਰਾਈਜ਼ ਰੱਖੇ ਜਾਣਗੇ ਤਾਂ ਕਿ ਉਹ ਵੀ ਇਕ-ਦੂਸਰੇ ਨਾਲ ਘੁਲ-ਮਿਲ ਜਾਣ। ਮਿਲੇਨੀਅਮ ਵਰਲਡ ਫੈਮਲੀ ਪੜ•ਾਈ ਦੇ ਨਾਲ-ਨਾਲ ਲੋਕਾਂ ਨੂੰ ਅੱਜ- ਕੱਲ ਦੇ ਯੁੱਗ ਦੀ ਪੜਾਈ ਤੋਂ ਵੀ ਜਾਣੂ ਕਰਵਾਉਣਗੇ।

Related posts

Leave a Comment