ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ

ਆਰ.ਕੇ.ਐਸ. ਸਕੂਲ ਚ ਮਨਾਇਆ ਤੀਆਂ ਦਾ ਤਿਉਹਾਰ
ਮੋਗਾ : (ਗੁਰਜੰਟ ਸਿੰਘ )-ਆਰ.ਕੇ.ਐਸ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਤੀਆਂ ਦਾ ਤਿਉਹਾਰ ਅੱਜ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੁਆਗਤੀ ਗੀਤ ਨਾਲ ਕੀਤੀ ਗਈ। ਇਸ ਮੌਕੇ ਇੰਟਰ ਸਕੂਲ ਡਾਂਸ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਬੱਚਿਆ ਨੂੰ ਦੋ ਗਰੁਪਾਂ ਵਿਚ ਵੰਡਿਆ ਗਿਆ। ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ। ਜਜ ਦੀ ਭੂਮਿਕਾ ਮੈਡਮ ਗੁਰਪ੍ਰੀਤ ਕੌਰ, ਚਰਨਜੀਤ ਸਿੰਘ ਸਲ੍ਹੀਣਾ ਨੇ ਬਖੂਬੀ ਨਿਭਾਈ। ਵਿਦਿਆਥੀਆਂ ਨੂੰ ਰੈਡ, ਗ੍ਰੀਨ, ਓਰੇਂਜ, ਯੈਲੋ ਅਤੇ ਪਰਪਲ ਗਰੁੱਪ ਵਿੱਚ ਵੰਡਿਆ ਗਿਆ। ਤੀਜੀ ਤੋਂ ਪੰਜਵੀਂ ਵਾਲੇ ਗਰੁੱਪ ਵਿਚ ਗੁਰੂਕਲ ਸਕੂਲ ਦੇ ਪਰਪਲ ਗਰੁਪ ਨੇ ਪਹਿਲਾ, ਆਰ.ਕੇ.ਐਸ. ਸਕੂਲ ਦੇ ਬਲੂ ਗਰੁੱਪ ਨੇ ਤੀਜਾ, ਗੀਤਾ ਭਵਨ ਸਕੂਲ ਦੇ ਰੈਡ ਗਰੁੱਪ ਨੇ ਤੀਜਾ, ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਦੇ ਗ੍ਰੀਨ ਹਾਊਸ ਨੇ ਚੌਥਾ ਸਥਾਨ ਹਾਸਲ ਕੀਤਾ। ਦੂਜੇ ਗਰੁੱਪ ਵਿਚ ਛਵੀਂ ਤੋਂ ਅੱਠਵੀ ਗਰੁੱਪ ਵਿਚ ਸੈਂਟ ਜੋਸਫ ਸਕੂਲ ਦੇ ਯੈਲੋ ਗਰੁੱਪਰ ਨੇ ਪਹਿਲਾ, ਕਿਚਲੂ ਸਕੂਲ ਦੇ ਸਕਾਈ ਬਲੂ ਗਰੁੱਪ ਨੇ ਦੂਜਾ, ਦ ਲਰਨਿੰਗ ਫੀਲਜ ਏ ਗਲੋਬਲ ਸਕੂਲ ਦੇ ਗ੍ਰੀਨ ਗਰੁੱਪ ਨੇ ਤੀਜਾ ਸਥਾਨ ਹਾਸਲ ਕੀਤਾ. ਇਸ ਮੌਕੇ ਮਿਸ ਤੀਜ ਮੁਸਕਾਨ ਵਰਮਾ ਅਤੇ ਤੀਜ਼ ਵਿਦਿਆਰਥਣਾਂ ਦੀ ਮਤਾਵਾਂ ਵਿਚੋਂ ਰਵਿੰਦਰ ਕੌਰ ਤੇ ਅਧਿਆਪਕਾਂ ਵਿਚੋਂ ਜਸਵਿੰਦਰ ਕੌਰ ਨੂੰ ਨੂੰ ਚੁਣਿਆ ਗਿਆ। ਪ੍ਰਿੰਸੀਪਲ ਰਜਨੀ ਅਰੋੜਾ ਨੇ ਸਾਰਿਆਂ ਨੂੰ ਤੀਜ ਸਮਾਗਮ ਦੀ ਵਧਾਈ ਦਿੱਤੀ।

Related posts

Leave a Comment