ਵਿਆਹੁਤਾ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਚਾਰ ਨਾਮਜਦ

ਵਿਆਹੁਤਾ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਚਾਰ ਨਾਮਜਦ

ਮੋਗਾ (ਲਖਵੀਰ ਸਿੰਘ):ਜ਼ਿਲ•ੇ ਦੇ ਕਸਬਾ ਅਜੀਤਵਾਲ ‘ਚ ਵਿਆਹਤਾ ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ‘ਚ ਪੁਲਿਸ ਵੱਲੋਂ ਕਥਿਤ ਦੋਸ਼ੀ ਸਹੁਰਾ ਤੇ ਸੱਸ ਸਮੇਤ ਚਾਰ ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੀਪ ਕੌਰ ਪਤਨੀ ਤੇਜਿੰਦਰਪਾਲ ਸਿੰਘ ਵਾਸੀ ਅਜੀਤਵਾਲ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਸ ਦੀ ਸ਼ਾਦੀ 19 ਜਨਵਰੀ 2016 ਨੂੰ ਤੇਜਿੰਦਰਪਾਲ ਸਿੰਘ ਵਾਸੀ ਅਜੀਤਵਾਲ ਨਾਲ ਨਾਲ ਹੋਈ ਸੀ ਅਤੇ ਸ਼ਾਦੀ ਤੋ ਬਾਅਦ ਉਸ ਦਾ ਪਤੀ ਰੁਜਗਾਰ ਦੇ ਸਬੰਧ ਵਿੱਚ ਵਿਦੇਸ਼ ਦੁਬਈ ਚਲਿਆ ਗਿਆ ਸੀ ਉਸ ਦੇ ਪਤੀ ਦੇ ਗੈਰ ਹਾਜਰੀ ਵਿੱਚ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸਾਨ ਕਰਦਾ ਰਿਹਾ ਅਤੇ ਉਸ ਦੇ ਪੇਕੇ ਪਿੰਡ ਤੋ ਹਿੱਸੇ ਆਉਦੀ ਦੋ ਕਿਲੇ ਜਮੀਨ ਦੀ ਮੰਗ ਕਰਦਾ ਰਿਹਾ । 14 ਮਈ 2018 ਨੂੰ ਉਹ ਆਪਣੇ ਰਹਾਇਸੀ ਕਮਰੇ ਨੂੰ ਤਾਲਾ ਲਗਾ ਕੇ ਆਪਣੇ ਪੇਕੇ ਪਿੰਡ ਚਲੀ ਗਈ ਤਾਂ ਉਸ ਦੇ ਸਹੁਰੇ ਮਲਕੀਤ ਸਿੰਘ, ਸੱਸ ਜਸਵੀਰ ਕੌਰ, ਮਰਜੀਤ ਕੌਰ ਵਾਸੀਆਨ ਅਜੀਤਵਾਲ ਤੇ ਸੁਖਮੰਦਰ ਸਿੰਘ ਵਾਸੀ ਮੱਲ•ਾ ਜ਼ਿਲ•ਾ ਲੁਧਿਆਣਾ ਨੇ ਉਸ ਦੀ ਗੈਰ ਹਾਜਰੀ ਵਿੱਚ ਕਮਰੇ ਦਾ ਤਾਲਾ ਤੋੜ ਕੇ ਕਮਰੇ ਵਿੱਚੋਂ ਕ੍ਰੀਬ 11 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਅਤੇ ਜਦ ਉਹ ਮਿਤੀ 15 ਮਈ 2018 ਨੂੰ ਆਪਣੇ ਘਰ ਵਾਪਸ ਆਈ ਤਾਂ ਉਕਤ ਵਿਅਕਤੀਆਂ ਨੇ ਹਮ-ਮਸ਼ਵਰਾ ਹੋਕੇ ਉਸ ਦੀ ਕੁੱਟਮਾਰ ਕੀਤੀ ਤੇ ਸਹੁਰੇ ਮਲਕੀਤ ਸਿੰਘ ਨੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਉਸ ਦੇ ਸਿਰ ਵਿੱਚ ਤੰਗਲੀ ਮਾਰੀ ਅਤੇ ਸੱਸ ਜਸਵੀਰ ਕੌਰ ਨੇ ਉਸ ਉਪਰ ਦਾਤਰ ਨਾਲ ਵਾਰ ਕੀਤਾ ਜੋ ਜਲਤਬਾਜੀ ਵਿੱਚ ਉਸ ਦੇ ਸਹੁਰੇ ਮਲਕੀਤ ਸਿੰਘ ਦੇ ਮੱਥੇ ਵਿੱਚ ਲੱਗਾ ਤੇ ਜੇਠਾਣੀ ਅਮਰਜੀਤ ਕੌਰ ਨੇ ਉਸ ਦੇ ਗਲ ਵਿੱਚ ਪਾਈ 1-1੪2 ਤੋਲੇ ਦੀ ਸੋਨੇ ਦੀ ਚੈਲ ਖਿੱਚ ਲਈ। ਉਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਢੁੱਡੀਕੇ ਦਾਖਲ ਕਰਾਇਆ ਗਿਆ ਜਿਥੋ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਸੁਖਦੀਪ ਕੌਰ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਅ/ਧ 307, 379, 323, 34 ਆਈ.ਪੀ.ਸੀ. ਐਕਟ ਤਹਿਤ ਥਾਣਾ ਅਜੀਤਵਾਲ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Related posts

Leave a Comment