ਰੰਜਿਸ਼ ਤਹਿਤ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਕੀਤੇ ਦੋ ਜਖਮੀ, ਫਰੀਦਕੋਟ ਰੈਫਰ

ਰੰਜਿਸ਼ ਤਹਿਤ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਕੀਤੇ ਦੋ ਜਖਮੀ, ਫਰੀਦਕੋਟ ਰੈਫਰ

ਮੋਗਾ (ਪਵਨ ਗਰਗ): ਥਾਣਾ ਮਹਿਣਾ ਦੇ ਪਿੰਡ ਧੂੜਕੋਟ ਟਾਹਲੀ ਵਾਲਾ ਵਿਖੇ ਰੰਜਿਸ਼ ਤਹਿਤ ਇੱਕ ਵਿਅਕਤੀ ਨੇ ਘਰ ਵਿੱਚ ਵੜ ਕੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੇ ਸਮੇਤ ਉਸਦੇ ਕੋਲ ਬੈਠਾ 22 ਸਾਲ ਦਾ ਨੌਜਵਾਨ ਵਿਅਕਤੀ ਵੀ ਜਖਮੀ ਹੋ ਗਿਆ। ਪਿੰਡ ਵਾਸੀਆਂ ਦੁਆਰਾ ਦੋਨਾਂ ਜਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਨ•ਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮੰਗਲ ਸਿੰਘ ਵਾਸੀ ਪਿੰਡ ਧੂੜਕੋਟ ਟਾਹਲੀ ਵਾਲਾ ਪਿੰਡ ਵਿੱਚ ਲੋਕਾਂ ਦਾ ਫੈਸਲਾ ਕਰਵਾਉਂਦਾ ਸੀ। ਬੀਤੇ ਕੁੱਝ ਦਿਨ ਪਹਿਲਾਂ ਉਸਨੇ ਪਿੰਡ ਵਾਸੀ ਸਰਭਾ ਨਾਮ ਦੇ ਵਿਅਕਤੀ ਦਾ ਉਸਦੀ ਪਤਨੀ ਦੇ ਨਾਲ ਚੱਲ ਰਹੇ ਵਿਵਾਦ ਵਿੱਚ ਫੈਸਲਾ ਕਰਵਾਇਆ ਸੀ। ਇਸ ਦੌਰਾਨ ਮੰਗਲ ਨੇ ਸਰਭਾ ਨੂੰ ਮਾਮਲੇ ਵਿੱਚ ਗਲਤ ਕਹਿ ਕੇ ਕੁੱਝ ਸਮਾਨ ਵਾਪਸ ਕਰਵਾ ਦਿੱਤਾ ਸੀ। ਇਸ ਕਾਰਨ ਸਰਭਾ ਮੰਗਲ ਨਾਲ ਖਾਰ ਖਾਣ ਲੱਗ ਪਿਆ ਸੀ। ਐਤਵਾਰ ਦੇ ਦਿਨ ਜਦੋਂ ਮੰਗਲ ਆਪਣੇ ਘਰ ਸੀ ਤਾਂ ਸਰਭਾ ਉਸਦੇ ਕੋਲ ਆਇਆ ਅਤੇ ਉਸ ਨਾਲ ਗੱਲਬਾਤ ਕਰਨ ਲੱਗਾ। ਜਦ ਗੱਲਬਾਤ ਬਹਿਸ ਵਿੱਚ ਬਦਲ ਗਈ ਤਾਂ ਸਰਭੇ ਨੇ ਪਿਸਤੌਲ ਕੱਢ ਲਿਆ ਅਤੇ ਮੰਗਲ ਤੇ ਪਿਸਤੌਲ ਤਾਣ ਦਿੱਤਾ। ਮੰਗਲ ਦੇ ਕੋਲ ਪਿੰੰਡ ਵਿੱਚ ਰਹਿਣ ਵਾਲਾ ਅਮਨਦੀਪ ਅਮਨਾ ਵੀ ਬੈਠਾ ਸੀ। ਜਦ ਮੰਗਲ ਨੇ ਸਰਭੇ ਤੋਂ ਪਿਸਤੌਲ ਖੋਹਣਾ ਚਾਹਿਆ ਤਾਂ ਸਰਭੇ ਨੇ ਗੋਲੀ ਚਲਾ ਦਿੱਤੀ। ਪਹਿਲੀ ਗੋਲੀ ਮੰਗਲ ਦੀ ਬਾਂਹ ਅਤੇ ਦੂਜੀ ਗੋਲੀ ਉਸਦੇ ਮੌਢੇ ਤੇ ਲੱਗੀ। ਜਦਕਿ ਕੋਲ ਮੌਜੂਦ ਅਮਨੇ ਦੇ ਕੰਨ ਤੇ ਗੋਲੀ ਦਾ ਬਾਰੂਦ ਲੱਗ ਗਿਆ। ਜਿਸ ਨਾਲ ਉਹ ਵੀ ਜਖਮੀ ਹੋ ਗਿਆ ਪਰ ਜਖਮੀ ਅਵਸਥਾ ਵਿੱਚ ਵੀ ਮੰਗਲ ਨੇ ਸਰਭੇ ਤੋਂ ਪਿਸਤੌਲ ਖੋਹ ਲਿਆ ਪਰ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ।

Related posts

Leave a Comment