ਅਦਾਲਤ ਦੇ ਹੁਕਮਾਂ ‘ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ

ਅਦਾਲਤ ਦੇ ਹੁਕਮਾਂ 'ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ

ਅਦਾਲਤ ਦੇ ਹੁਕਮਾਂ ‘ਤੇ ਕਬਜ਼ਾ ਦਿਵਾਉਣ ਗਈ ਪੁਲਿਸ ਬੇਰੰਗ ਪਰਤੀ
ਪੁਲਿਸ ਪਾਰਟੀ ਨਾਲ ਕੀਤੀ ਕਬਜ਼ਾਧਾਰੀਆਂ ਨੇ ਹੱਥੋਪਾਈ, ਪੁਲਿਸ ਵੱਲੋਂ ਮਾਮਲਾ ਦਰਜ
ਮੋਗਾ, (ਨਵਦੀਪ ਮਹੇਸਰੀ): ਮੋਗਾ ਦੇ ਅੰਮ੍ਰਿਤਸਰ ਰੋਡ ਤੇ ਪਿੰਡ ਲੰਡੇਕੇ ਦੇ ਕੋਲ
ਸਥਿਤ ਇੱਕ ਹੋਟਲ ਦੇ ਕਬਜ਼ੇ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਕਬਜ਼ਾ ਦਿਵਾਉਣ
ਗਈ ਪੁਲਿਸ ਪਾਰਟੀ ਨੂੰ ਉਸ ਸਮੇਂ ਬੇਰੰਗ ਵਾਪਸ ਜਾਣਾ ਪਿਆ, ਜਦ ਉਕਤ ਜਗ•ਾ ਵਿੱਚ
ਕਬਜਾਧਾਰੀ ਲੋਕਾਂ ਨੇ ਆਪਣੀ ਜਗ•ਾ ਦੱਸਦੇ ਹੋਏ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸੰਤ ਨਗਰ ‘ਚ ਸਥਿਤ ਮਹਿਤਾਬ ਹੋਟਲ ਵਾਲੀ ਅੱਠ ਕਨਾਲ ਜਗ•ਾ ਇਕ ਐਨ.ਆਰ.ਆਈ. ਨਿਵਾਸੀ ਪਿੰਡ ਲੰਡੇਕੇ ਦੀ ਸੀ, ਜਿਸ ਨੇ ਆਪਣੇ ਇਕ ਰਿਸ਼ਤੇਦਾਰ ਪਿੰਡ ਰਟੋਲ (ਫਿਰੋਜ਼ਪੁਰ) ਦੇ ਸਾਬਕਾ ਸਰਪੰਚ ਦਲਜੀਤ ਦਿੰਘ ਭੋਲੇ ਨਾਲ ਇਕਰਾਰਨਾਮਾ ਕੀਤਾ ਸੀ, ਪਰ ਬਾਅਦ ਵਿੱਚ ਦੋਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਐਨ.ਆਰ.ਆਈ ਨੇ ਸਾਬਕਾ ਸਰਪੰਚ ਨੂੰ ਜਗ•ਾ ਵਾਪਿਸ ਕਰਨ ਨੂੰ ਕਿਹਾ ਪਰ ਸਰਪੰਚ ਨੇ
ਜਗ•ਾ ਦਾ ਕਬਜ਼ਾ ਨਹੀਂ ਛੱਡਿਆ ਅਤੇ ਕਿਹਾ ਕਿ ਉਸ ਦੇ ਕੋਲ ਉਸ ਜਗ•ਾ ਦਾ ਇਕਰਾਰਨਾਮਾ
ਹੈ ਅਤੇ ਉਹ ਰਜਿਸਟਰੀ ਕਰਵਾਏਗਾ। ਇਸ ਤੋਂ ਬਾਅਦ ਐਨ.ਆਰ.ਆਈ. ਨੇ ਮਾਨਯੋਗ ਅਦਾਲਤ
ਵਿੱਚ ਜਗ•ਾ ਖਾਲੀ ਕਰਵਾਉਣ ਲਈ ਕੇਸ ਦਾਇਰ ਕਰ ਦਿੱਤਾ। ਅਦਾਲਤ ਨੇ ਸਾਲ 2012 ਵਿੱਚ
ਉਕਤ ਜਗ•ਾ ਦਾ ਫੈਸਲਾ ਐਨ.ਆਰ.ਆਈ. ਰਣਜੀਤ ਸਿੰਘ ਦੇ ਪੱਖ ਵਿੱਚ ਕੀਤਾ। ਰਣਜੀਤ
ਸਿੰਘ ਨੇ ਅਦਾਲਤ ਵਿੱਚ ਜਗ•ਾ ਦਾ ਕਬਜ਼ਾ ਦਿਵਾਉਣ ਲਈ ਅਪੀਲ ਕੀਤੀ, ਜਿਸ ‘ਤੇ ਅਦਾਲਤ
ਦੇ ਹੁਕਮਾਂ ਤੇ ਪੁਲਿਸ ਪਾਰਟੀ ਉਥੇ ਪੁੱਜੀ ਪਰ ਦਲਜੀਤ ਸਿੰਘ ਭੋਲਾ ਦੇ ਵਿਰੋਧ ਕਾਰਨ ਮੁਦਈ ਨੂੰ ਕਬਜ਼ਾ ਨਹੀਂ ਮਿਲ ਸਕਿਆ ਅਤੇ ਇਸ ਸਾਲ ਜਨਵਰੀ ਵਿੱਚ ਸਾਬਕਾ ਸਰਪੰਚ ਦਲਜੀਤ
ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਐਨ.ਆਰ.ਆਈ. ਨੇ ਉਕਤ ਜਗ•ਾ ਵਿਜੀਲੈਂਸ
ਦੇ ਸੇਵਾਮੁਕਤ ਹੌਲਦਾਰ ਹਰਿੰਦਰ ਸਿੰਘ ਗਿੱਲ ਵਾਸੀ ਮੋਗਾ ਨੂੰ ਵੇਚ ਦਿੱਤੀ। ਕੱਲ
ਅਦਾਲਤ ਦੇ ਹੁਕਮਾਂ ‘ਤੇ ਥਾਣਾ ਸਿਟੀ ਮੋਗਾ ਦੇ ਮੁੱਖੀ ਗੁਰਪ੍ਰੀਤ ਸਿੰਘ ਅਤੇ ਥਾਣਾ
ਸਾਊਥ ਦੇ ਮੁੱਖੀ ਜਤਿੰਦਰ ਸਿੰਘ ਆਪਣੇ ਨਾਲ ਅਦਾਲਤ ਦੇ ਵੈਲਫ ਮਿਲਖਾ ਸਿੰਘ ਅਤੇ
ਜ਼ਮੀਨ ਦੇ ਮਾਲਕ ਹਰਿੰਦਰ ਸਿੰਘ ਨੂੰ ਲੈ ਕੇ ਉੱਕਤ ਜਗ•ਾ ਤੇ ਪਹੁੰਚੇ ਪਰ ਆਪਣੇ ਆਪ ਨੂੰ
ਮਾਲਕ ਦੱਸਣ ਵਾਲੇ ਦਲਜੀਤ ਸਿੰਘ ਭੋਲਾ ਦੀ ਵਿਧਵਾ ਅਤੇ ਹੋਰ ਰਿਸ਼ਤੇਦਾਰਾਂ ਨੇ ਮੇਨ ਗੇਟ ਬੰਦ
ਕਰ ਲਿਆ ਅਤੇ ਕਿਹਾ ਕਿ ਉਹ ਪੁਲਿਸ ਨੂੰ ਕਿਸੇ ਵੀ ਕੀਮਤ ਵਿੱਚ ਕਬਜ਼ਾ ਨਹੀਂ ਦੇਣਗੇ।
ਇਸ ਦੌਰਾਨ ਵਿਰੋਧ ਕਰ ਰਹੀ ਵਿਧਵਾ ਸੁਰਿੰਦਰ ਕੌਰ ਦੀ ਹਾਲਤ ਖਰਾਬ ਹੋ ਗਈ, ਜਿਸ ਨੂੰ
ਐਂਬੂਲੇਂਸ ਰਾਹੀਂ ਹਸਪਤਾਲ ਦਾਖਲ ਕਰਵਾਇਆ ਗਿਆ ।

ਕੀ ਕਹਿਣਾ ਹੈ ਥਾਣਾ ਮੁੱਖੀ ਦਾ……….
ਇਸ ਸਬੰਧੀ ਥਾਣਾ ਸਿੱਟੀ-1 ਮੋਗਾ ਦੇ ਮੁੱਖੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ
ਉਹਨਾਂ ਦੱਸਿਆ ਕਿ ਇਹ ਜਗ•ਾ ਰਕਬਾ ੮ ਕਨਾਲ ਜਿਸ ਵਿੱਚ ਇੱਕ ਹੋਟਲ ਤੇ ਇੱਕ
ਕੋਠੀ ਹੈ ਜੋ ਸੰਤ ਨਗਰ ਵਿੱਚ ਹੈ ‘ਤੇ ਉਸ ਦਾ ਕਬਜਾ ਦਵਾਉਣ ਲਈ ਅੱਜ ਮੈਂ ਆਪਣੇ ਨਾਲ
ਫੋਰਸ ਲੈ ਕੇ ਗਿਆ ਜਦ ਮੈਂ ਦੋਸ਼ੀਆਂ ਨੂੰ ਨਜਾਇਜ ਕਬਜੇ ਸਬੰਧੀ ਮਾਨਯੋਗ ਅਦਾਲਤ ਦੇ ਹੁਕਮਾਂ
ਤੋਂ ਜਾਣੂ ਕਰਵਾਇਆ ਤਾਂ ਉਕਤ ਸਾਰੇ ਦੋਸ਼ੀ ਇਕਦਮ ਭੜਕ ਪਏ ਅਤੇ ਕਹਿਣ ਲੱਗੇ ਕਿ
ਅਸੀਂ ਕਬਜਾ ਨਹੀਂ ਛੱਡਾਂਗੇ ਅਤੇ ਪੈਟਰੋਲ ਦਿਖਾ ਕੇ ਮਰਨ ਦੀਆਂ ਧਮਕੀਆਂ
ਦਿੱਤੀਆਂ ਅਤੇ ਕਬਜ਼ੇ ਵਾਲੀ ਥਾਂ ਦੇ ਅੰਦਰ ਮੌਜੂਦ ਸਾਰੇ ਵਿਅਕਤੀਆਂ ਨੇ ਪੁਲਿਸ ਦੇ ਅੱਗੇ ਹੋ ਕੇ
ਰਸਤਾ ਰੋਕ ਲਿਆ ਅਤੇ ਅੱਗੇ ਨਹੀਂ ਜਾਣ ਦਿੱਤਾ। ਜਦ ਪੁਲਿਸ ਅੱਗੇ ਵਧਣ ਲੱਗੀ ਤਾਂ ਉਹ
ਸਾਰੇ ਜਾਣੇ ਵੈਲਫ ਮਿਲਖਾ ਸਿੰਘ ਅਤੇ ਪੁਲਿਸ ਪਾਰਟੀ ਨਾਲ ਹੱਥੋਪਾਈ ਹੋਣ ਲੱਗ ਪਏ
ਜਿਸ ਵਿੱਚ ਹੌਲਦਾਰ ਸਰਬਜੀਤ ਸਿੰਘ ਦੀ ਕਮੀਜ ਦੇ ਬਟਣ ਟੁੱਟ ਗਏ ਅਤੇ ਦੋਸ਼ੀਆਂ ਨੇ
ਅੰਦਰੋਂ ਜਿੰਦਾ ਲਾ ਕੇ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਚਲੇ ਗਏ। ਉਹਨਾਂ ਦੱਸਿਆ ਕਿ
ਉਕਤ ਦੋਸ਼ੀਆਂ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾ ਕੇ ਸਰਕਾਰੀ ਮੁਲਾਜਮਾਂ ਨਾਲ
ਹੱਥੋਪਾਈ ਕੀਤੀ, ਜਿਸ ਦੇ ਚਲਦਿਆਂ ਉਹਨਾਂ ਨੇ ਦੋਸ਼ੀ ਰਣਜੀਤ ਸਿੰਘ ਪੁੱਤਰ ਗੁਰਦਿੱਤਾ ਸਿੰਘ, ਹਰਜਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀਆਂਨ ਭੁਟੀਵਾਲਾ (ਸ੍ਰੀ ਮੁਕਤਸਰ ਸਾਹਿਬ), ਸਤਪਾਲ ਸਿੰਘ, ਜਸਕਰਨ ਸਿੰਘ, ਹਰਪਾਲ ਸਿੰਘ ਪੁੱਤਰਾਨ ਦਰਸ਼ਨ ਸਿੰਘ ਵਾਸੀਆਨ ਖੋਸਾ ਰਣਧੀਰ, ਕੁਲਵੰਤ ਸਿੰਘ ਪੁੱਤਰ ਨਾਮਾਲੂਮ, ਸੁਰਿੰਦਰ ਕੌਰ ਪਤਨੀ ਦਲਜੀਤ ਸਿੰਘ ਵਾਸੀ ਮੋਗਾ, ਬਲਦੇਵ ਸਿੰਘ ਪੁੱਤਰ ਰਾਜ ਸਿੰਘ ਵਾਸੀ ਖੋਸਾ ਰਣਧੀਰ, ਸੁਰਜੀਤ ਸਿੰਘ ਪੁੱਤਰ ਨਾਮਾਲੂਮ ਵਾਸੀ ਜੀਰਾ, ਸੋਨੂ ਮੈਨੇਜਰ ਵਾਸੀ ਸੰਤ ਨਗਰ ਮੋਗਾ, ਸੋਨੂੰ ਮੈਨੇਜਰ ਦੀ ਪਤਨੀ ਵਾਸੀ ਸੰਤ ਨਗਰ ਮੋਗਾ ਅਤੇ 10/12 ਨਾਮਾਲੂਮ ਆਦਮੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Related posts

Leave a Comment