ਚਲਦੀ ਟਰੇਨ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਚਲਦੀ ਟਰੇਨ ਤੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਮੋਗਾ (ਨਿਊਜ਼ 24): ਫਿਰੋਜਪੁਰ ਤੋਂ ਲੁਧਿਆਣਾ ਜਾਣ ਵਾਲੀ ਸਤਲੁਜ ਐਕਸਪ੍ਰੈਸ ਗੱਡੀ ਤੋਂ ਇੱਕ ਯਾਤਰੀ ਦੇ ਡਿੱਗਣ ਦੇ ਕਾਰਨ ਮੌਤ ਹੋ ਗਈ ਹੈ। ਜੀਆਰਪੀ ਮੋਗਾ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਉਸਦੀ ਪਹਿਚਾਣ ਦੇ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਨਹੀਂ ਕੀਤੀ ਜਾ ਸਕੀ। ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਹੋਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਫਿਰੋਜਪੁਰ ਤੋਂ ਚੱਲ ਕੇ ਲੁਧਿਆਣਾ ਜਾਂਦੀ ਸਤਲੁਜ ਐਕਸਪ੍ਰੈਸ ਗੱਡੀ ਜਿਵੇ ਹੀ ਘੱਲ ਕਲਾਂ ਦੇ ਰੇਲਵੇ ਸਟੇਸ਼ਨ ਨੂੰ ਕਰਾਸ ਕਰਕੇ ਥੋੜਾ ਅੱਗੇ ਗਈ ਤਾਂ ਟਰੇਨ ਦੇ ਦਰਵਾਜੇ ਤੇ ਖੜਾ ਇੱਕ ਯਾਤਰੀ ਅਚਾਨਕ ਥੱਲੇ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀਆਰਪੀ ਦੀ ਟੀਮ ਨੇ ਮੌਕੇ ਤੇ ਜਾ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲਿਆ ਅਤੇ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਅਜਮੇਰ ਸਿੰਘ ਦੇ ਅਨੁਸਾਰ ਲਾਸ਼ ਕਿਸੇ ਪਰਵਾਸੀ ਵਿਅਕਤੀ ਦੀ ਲੱਗ ਰਹੀ ਹੈ ਅਤੇ ਉਸਦੀ ਉਮਰ ਕਰੀਬ 45 ਸਾਲ ਦੀ ਹੈ। ਮ੍ਰਿਤਕ ਦੀ ਪਹਿਚਾਣ ਦੇ ਲਈ ਜੀਆਰਪੀ ਨੇ 72 ਘੰਟੇ ਦੇ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।

Related posts

Leave a Comment