ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ!

ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ!

ਦੋ ਭੈਣਾਂ ਦੀ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਉਨ•ਾਂ ਦੇ ਨਾਬਾਲਗ ਭਰਾ ਦੀ ਕੀਤੀ ਮਾਰਕੁੱਟ!
ਪੁਲਿਸ ਨੇ ਨਾਬਾਲਗ ਦੇ ਗੁਪਤ ਅੰਗ ਵਿੱਚ ਕਥਿਤ ਡੰਡਾ ਪਾਉਣ ਦੀ ਕੀਤੀ ਕੋਸ਼ਿਸ਼
ਥਾਣਾ ਮੁੱਖੀ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਮੋਗਾ (ਨਿਊਜ਼ 24): ਥਾਣਾ ਫਤਿਹਗੜ• ਪੰਜਤੂਰ ਦੀ ਪੁਲਿਸ ਦੁਆਰਾ ਆਪਣੀ ਕਰੂਰਤਾ ਦੀਆਂ ਹੱਦਾਂ ਪਾਰ ਕਰਦਿਆਂ ਬੀਤੇ ਸ਼ਨੀਵਾਰ ਦੀ ਰਾਤ ਇੱਕ ਘਰ ਵਿੱਚ ਜਬਰਨ ਦਾਖਲ ਹੋ ਕੇ ਘਰ ਵਿੱਚ ਮੌਜੂਦ ਦੋ ਭੈਣਾਂ ਦੀ ਲਾਠੀਆਂ ਨਾਲ ਬੁਰੀ ਤਰ•ਾਂ ਮਾਰਕੁੱਟ ਕੀਤੀ ਗਈ ਅਤੇ ਉਨ•ਾਂ ਨੂੰ ਜਖਮੀ ਕਰ ਦਿੱਤਾ ਗਿਆ। ਜਦ ਪੁਲਿਸ ਦਾ ਦਿਲ ਨਾ ਭਰਿਆ ਤਾਂ ਪੁਲਿਸ ਨੇ ਬਾਅਦ ਵਿੱਚ ਪੀੜਤ ਭੈਣਾਂ ਦੇ ਨਾਬਾਲਗ ਭਰਾ ਰਿੰਕੂ ਨੂੰ ਵੀ ਘਰ ਵਿੱਚੋਂ ਚੁੱਕ ਲਿਆ ਅਤੇ ਥਾਣੇ ਲਿਜਾ ਕੇ ਉਸ ਨਾਲ ਸਾਰਾ ਦਿਨ ਮਾਰਕੁੱਟ ਕੀਤੀ ਅਤੇ ਪੁਲਿਸ ਨੇ ਨਾਬਾਲਗ ਲੜਕੇ ਦੇ ਗੁਪਤ ਅੰਗ ਵਿਚ ਕਥਿਤ ਡੰਡਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਨਾਬਾਲਗ ਬੇਹੋਸ਼ ਹੋ ਗਿਆ ਅਤੇ ਉਸ ਨੂੰ ਪੁਲਿਸ ਰਾਤ ਨੂੰ ਉਸ ਦੇ ਘਰ ਦੇ ਬਾਹਰ ਸੁੱਟ ਕੇ ਚਲੀ ਗਈ। ਲੜਕੇ ਦੀ ਚੀਕਾਂ ਸੁਣ ਕੇ ਪਿੰਡ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਸਾਬਕਾ ਸਰਪੰਚ ਵਿਜੇ ਕੁਮਾਰ ਨੀਲਾ ਨੇ ਦੱਸਿਆ ਕਿ ਪੁਲਿਸ ਗਰੀਬ ਪਰਿਵਾਰ ਨੂੰ ਚੋਰੀ ਦੇ ਕੇਸ ਵਿੱਚ ਨਜਾਇਜ ਫਸਾਉਣਾ ਚਾਹੁੰਦੀ ਹੈ। ਜਦਕਿ ਪਿੰਡ ਦੇ ਲੋਕ ਅਜਿਹਾ ਹਰਗਿਜ ਨਹੀਂ ਹੋਣ ਦੇਣਗੇ। ਉਨ•ਾਂ ਕਿਹਾ ਕਿ ਜਿਸ ਲੜਕੇ ਨੇ ਚੋਰੀ ਕੀਤੀ ਹੈ, ਪੁਲਿਸ ਨੇ ਉਨ•ਾਂ ਤੋਂ ਕਥਿਤ ਪੈਸੇ ਲੈ ਕੇ ਛੱਡ ਦਿੱਤਾ ਹੈ। ਉਨ•ਾਂ ਕਿਹਾ ਕਿ ਥਾਣਾ ਮੁੱਖੀ ਕਸ਼ਮੀਰ ਸਿੰਘ ਦੇ ਖਿਲਾਫ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਉਨ•ਾਂ ਕਿਹਾ ਕਿ ਪੁਲਿਸ ਦਾ ਕੋਈ ਵੀ ਅਧਿਕਾਰੀ ਪੀੜਤ ਪਰਿਵਾਰ ਦੇ ਬਿਆਨ ਲੈਣ ਲਈ ਅਜੇ ਤੱਕ ਹਸਪਤਾਲ ਨਹੀਂ ਪਹੁੰਚਿਆ। ਜਦ ਇਸ ਸਬੰਧੀ ਡੀਐਸਪੀ ਧਰਮਕੋਟ ਅਜੇ ਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਪੈਸੇ ਚੋਰੀ ਹੋਏ ਸਨ, ਜਦਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ ਅਤੇ ਪ੍ਰਬੰਧਕਾਂ ਨੇ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ। ਉਨ•ਾਂ ਕਿਹਾ ਕਿ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿੱਚ ਚੋਰੀ ਕਰਨ ਵਾਲੇ ਲੜਕੇ ਰਿੰਕੂ ਨੂੰ ਫੜਿਆ ਸੀ ਅਤੇ ਲੜਕਾ ਨਾਬਾਲਗ ਹੋਣ ਦੇ ਕਾਰਨ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ। ਉਨ•ਾਂ ਕਿਹਾ ਕਿ ਪਿੰਡ ਦੇ ਕੁੱਝ ਲੋਕ ਮਾਮਲੇ ਨੂੰ ਬਿਨ•ਾਂ ਵਜ•ਾ ਤੂਲ ਦੇ ਰਹੇ ਹਨ ਅਤੇ ਪੁਲਿਸ ਤੇ ਦੋਸ਼ ਲਗਾ ਰਹੇ ਹਨ। ਉਨ•ਾਂ ਕਿਹਾ ਕਿ ਪੁਲਿਸ ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।

Related posts

Leave a Comment