ਨੌਕਰੀ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ

ਨੌਕਰੀ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ

ਮੋਗਾ (ਨਿਊਜ਼ 24): ਜ਼ਿਲ•ਾ ਮੋਗਾ ਨਿਵਾਸੀ ਇੱਕ ਮਹਿਲਾ ਨਾਲ ਨੌਕਰੀ ਦਾ ਝਾਂਸਾ ਦੇ ਕੇ ਪਿੰਡ ਖੋਸਾ ਕੋਟਲਾ ਨਿਵਾਸੀ ਇੱਕ ਵਿਅਕਤੀ ਵੱਲੋਂ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਸਾਊਥ ਪੁਲਿਸ ਨੂੰ ਮਹਿਲਾ ਨੇ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਵੀਰ ਸਿੰਘ ਵਾਸੀ ਖੋਸਾ ਕੋਟਲਾ ਉਸ ਨੂੰ ਸਰਕਾਰੀ ਨੌਕਰੀ ਤੇ ਲਗਵਾਉਣ ਦਾ ਝਾਂਸਾ ਦੇ ਕੇ ਉਸ ਨੂੰ ਮਿਲਣ ਲੱਗ ਗਿਆ ਅਤੇ ਹੋਟਲਾਂ ਵਿੱਚ ਚਾਹ ਪਾਣੀ ਪਿਲਾ ਕੇ ਉਸ ਨੂੰ ਵਿਸ਼ਵਾਸ਼ ਵਿੱਚ ਲੈ ਲਿਆ ਅਤੇ ਗੱਡੀ ਵਿੱਚ ਘੁੰਮਾਉਂਦਾ ਰਿਹਾ ਅਤੇ  ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਸ਼ਿਕਾਇਤ ਕਰਤਾ ਅਨੁਸਾਰ ਮਿਤੀ 03-05-2018 ਨੂੰ ਉਕਤ ਵਿਅਕਤੀ ਉਸ ਨੂੰ ਲੁਧਿਆਣਾ ਵਿਖੇ ਲੈ ਗਿਆ ਅਤੇ ਵਾਪਿਸ ਆਉਂਦਿਆਂ ਮਹਿਮੇਵਾਲਾ ਰੋਡ ਤੇ ਖਾਲੀ ਪਏ ਪਲਾਟਾਂ ਵਿੱਚ ਮੇਰੇ ਨਾਲ ਬਲਾਤਕਾਰ ਕੀਤਾ। ਜਿਥੋਂ ਮੈਂ ਰਿਕਸ਼ੇ ਤੇ ਸਵਾਰ ਹੋ ਕੇ ਘਰ ਆ ਗਈ ਅਤੇ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਸਾਊਥ ਪੁਲਿਸ ਨੇ ਮੁਲਜਮ ਵੀਰ ਸਿੰਘ ਗ੍ਰਿਫਤਾਰ ਕਰਕੇ ਉਸ ਖਿਲਾਫ ਬਲਾਤਕਾਰ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Related posts

Leave a Comment