ਚੋਰੀ ਦੀ 430 ਗ੍ਰਾਮ ਚਾਂਦੀ ਸਣੇ ਤਿੰਨ ਕਾਬੂ, ਦੋ ਫਰਾਰ

ਚੋਰੀ ਦੀ 430 ਗ੍ਰਾਮ ਚਾਂਦੀ ਸਣੇ ਤਿੰਨ ਕਾਬੂ, ਦੋ ਫਰਾਰ

ਮੋਗਾ, ਥਾਣਾ ਸਿਟੀ ਸਾਊਥ ਪੁਲਿਸ ਵੱਲੋਂ ਗਸ਼ਤ ਦੌਰਾਨ ਚੋਰੀ ਦੀ 430 ਗ੍ਰਾਮ ਚਾਂਦੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦ ਕਿ ਉਨਾਂ ਦੇ ਦੋ ਸਾਥੀ ਫਰਾਰ ਹੋਣ ਵਿੱਚ ਸਫਲ ਹੋ ਗਏ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਸ਼ੱਕੀ ਪੁਰਸ਼ਾ ਦੀ ਤਲਾਸ ਵਿੱਚ ਡੀਐਮ ਕਾਲਜ ਦੀ ਬਾਹਰੀ ਗਰਾਊਡ ਕੋਲ ਗਸ਼ਤ ਤੇ ਸਨ ਤਾਂ ਇਸ ਦੌਰਾਨ ਚਾਰ ਵਿਅਕਤੀ ਤੇ ਇੱਕ ਔਰਤ ਪੁਲਿਸ ਪਾਰਟੀ ਨੂੰ ਵੇਖ ਕੇ ਡਰ ਗਏ ਅਤੇ ਭੱਜਣ ਲੱਗੇ। ਪੁਲਿਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਪੁੱਛ ਗਿੱਛ ਕਰਕੇ ਉਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋ ਚੋਰੀ ਦੀ 430 ਗ੍ਰਾਮ ਚਾਂਦੀ ਬਰਾਮਦ ਕੀਤੀ ਗਈ ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਤਿੰਨ ਜਾਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨਾਂ ਨੇ ਪੁਲਿਸ ਨੂੰ ਆਪਣੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪ੍ਰੀਤ ਨਗਰ ਮੋਗਾ, ਕਾਲੀ ਚੋਟਲਾ ਵਾਸੀ ਬਹੌਨਾ ਚੌਕ ਮੋਗਾ ਅਤੇ ਔਰਤ ਨੇ ਰਾਣੀ  ਵਾਸੀ ਬੱਗੇਆਣਾ ਬਸਤੀ ਮੋਗਾ ਵਜੋ ਦੱਸੀ ਤੇ ਫਰਾਰ ਹੋਏ ਵਿਅਕਤੀ ਦੀ ਪਹਿਚਾਣ ਬੂਆ ਸਿੰਘ ਤੇ ਬੱਬੂ ਵਾਸੀ ਬੱਗੇਆਣਾ ਬਸਤੀ ਵਜੋ ਦੱਸੀ। ਇਸ ਸਬੰਧੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਸਾਊਥ ਵਿੱਚ ਮਾਮਲਾ ਦਰਜ ਕਰ ਲਿਆ ਹੈ।

Related posts

Leave a Comment