ਮੋਗਾ ਤੋਂ ਪੱਤਰਕਾਰ ਦਾ 19 ਸਾਲਾਂ ਲੜਕਾ ਅਗਵਾ

ਮੋਗਾ ਤੋਂ ਪੱਤਰਕਾਰ ਦਾ 19 ਸਾਲਾਂ ਲੜਕਾ ਅਗਵਾ

ਮੋਗਾ, (ਨਵਦੀਪ ਮਹੇਸਰੀ) : ਮੋਗਾ ਦੇ ਵਿਸ਼ਵਕਰਮਾ ਭਵਨ, ਜੀ.ਟੀ. ਰੋਡ ਨਜ਼ਦੀਕ ਰਹਿੰਦੇ ਪਹਿਰੇਦਾਰ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਪੁੱਤਰ ਤ੍ਰਿਭਵਨਦੀਪ (19) ਦਾ ਤਕਰੀਬਨ 8 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਅਗਵਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪੱਤਰਕਾਰ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਉਸ ਦਾ ਬੇਟਾ ਸ਼ਾਮ ਨੂੰ ਸਾਹਿਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਦੇ ਨਾਲ ਆ ਰਿਹਾ ਸੀ ਤੇ ਕੁਝ ਅਣਪਛਾਤੇ ਕਾਰ ਸਵਾਰ ਪਿੱਛੋਂ ਆਏ ਤੇ ਉਨਾਂ ਨੇ ਮੋਟਰਸਾਈਕਲ ਰੋਕ ਕੇ ਉਸ ਨੂੰ ਉਤਾਰ ਕੇ ਜਬਰਨ ਆਪਣੇ ਨਾਲ ਬਿਠਾ ਲਿਆ। ਘਟਨਾ ਮੌਕੇ ਮੌਜੂਦ ਸਾਹਿਲ ਨੇ ਦੱਸਿਆ ਕਿ ਅਸੀਂ ਜੀ.ਟੀ. ਰੋਡ ਤੋਂ ਜਦ ਵਿਸ਼ਵਕਰਮਾ ਭਵਨ ਨਜ਼ਦੀਕ ਆਏ ਤਾਂ ਇਕ ਅਣਪਛਾਤੀ ਗੱਡੀ ਉੁਨਾਂ ਦੇ ਮੋਟਰਸਾਈਕਲ ਅੱਗੇ ਆ ਕੇ ਰੁਕੀ ਤਾਂ ਉਨਾਂ ਵਿਚੋਂ ਦੋ ਬੰਦੇ ਬਾਹਰ ਨਿਕਲੇ ਅਤੇ ਤ੍ਰਿਭਵਨ ਨਾਲ ਹੱਥੋਂਪਾਈ ਕਰਨ ਲੱਗੇ। ਹੱਥੋਂਪਾਈ ਦੌਰਾਨ ਤ੍ਰਿਭਵਨ ਨੇ ਮੈਨੂੰ ਕਿਹਾ ਕਿ ਤੂੰ ਇੱਥੋਂ ਭੱਜ ਜਾ ਤਾਂ ਮੈਂ ਉੱਥੋਂ ਭੱਜ ਕੇ ਸਾਰੀ ਘਟਨਾ ਉਨਾਂ ਦੇ ਘਰ ਆ ਕੇ ਉਨਾਂ ਦੇ ਮਾਪਿਆਂ ਨੂੰ ਦੱਸੀ ਅਤੇ ਉਸ ਤੋਂ ਬਾਅਦ ਮੈਂ ਇਲਾਕੇ ਦੇ ਐਮ.ਸੀ. ਨਰਿੰਦਰਪਾਲ ਸਿੰਘ ਸਿੱਧੂ ਨੂੰ ਵੀ ਉਨਾਂ ਦੇ ਘਰ ਜਾ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਖ਼ਬਰ ਲਿਖੇ ਜਾਣ ਤੱਕ ਮੌਕੇ ‘ਤੇ ਪਹੁੰਚੇ ਡੀ.ਐਸ.ਪੀ.ਕੇਸਰ ਸਿੰਘ ਅਤੇ ਥਾਣਾ ਸਿਟੀ-1 ਦੇ ਮੁਖੀ ਗੁਰਪ੍ਰੀਤ ਸਿੰਘ ਨੇ ਜਗਮੋਹਨ ਸ਼ਰਮਾ ਅਤੇ ਸਾਹਿਲ ਦੇ ਬਿਆਨ ਕਲਮਬੱਧ ਕੀਤੇ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਕੂਝ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿਚ ਲਿਆ ਹੈ।

Related posts

Leave a Comment