ਘਰ ਵਿੱਚੋਂ ਸੱਤ ਤੋਲੇ ਸੋਨਾ ਚੋਰੀ, ਮਾਮਲਾ ਦਰਜ

ਘਰ ਵਿੱਚੋਂ ਸੱਤ ਤੋਲੇ ਸੋਨਾ ਚੋਰੀ, ਮਾਮਲਾ ਦਰਜ

ਮੋਗਾ ਜਿਲੇ ਦੇ ਪਿੰਡ ਸੱਦਾ ਸਿੰਘ ਵਾਲਾ ਵਿੱਖੇ ਘਰ ਵਿੱਚੋਂ ਸੱਤ ਤੋਲੇ ਸੋਨਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਮੁਤਾਬਿਕ ਬਿੰਦਰ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਸੱਦਾ ਸਿੰਘ ਵਾਲਾ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਲਈ ਗਈ ਸੀ ਅਤੇ ਜਦ ਉਹ ਵਾਪਿਸ ਆਈ ਤਾਂ ਦਲਜੀਤ ਕੌਰ ਪਤਨੀ ਨਿਰਮਲ ਸਿੰਘ ਸੱਦਾ ਸਿੰਘ ਵਾਲਾ ਉਸਦੇ ਘਰ ਵਾਲੀ ਗਲੀ ਵਿਚੋਂ ਜਾ ਰਹੀ ਸੀ ਅਤੇ ਉਸ ਦੇ ਘਰ ਦਾ ਗੇਟ ਖੁੱਲਾ ਸੀ। ਬਿੰਦਰ ਕੌਰ ਨੇ ਦੱਸਿਆ ਕਿ ਜਦ ਉਸਨੇ ਆਪਣਾ ਘਰ ਚੈਕ ਕੀਤਾ ਤਾਂ ਉਸਦੇ ਘਰ ‘ਚੋਂ 7 ਤੋਲੇ ਸੋਨਾ ਗਾਈਬ ਸੀ । ਉਸਨੂੰ ਸਾਰਾ ਸ਼ਕ ਗੱਲੀ ਵਿਚੋਂ ਲੰਘ ਰਹੀ ਦਲਜੀਤ ਕੌਰ ਤੇ ਗਿਆ ਅਤੇ ਉਹ ਕੁਝ ਦਿਨ ਤੱਕ ਇਸ ਬਾਰੇ ਆਪਣੇ ਤੌਰ ਤੇ ਪੜਤਾਲ ਕਰਦੀ ਰਹੀ ਅਤੇ ਇਸ ਸਬੰਧੀ ਮੋਹਤਬਰ ਵਿਅਕਤੀਆਂ ਨਾਲ ਗੱਲ ਚਲਦੀ ਰਹੀ ਜੋ ਸਿਰੇ ਨਹੀ ਚੱੜ ਸਕੀ । ਜਿਸ ਦੇ ਚਲਦਿਆਂ ਬਿੰਦਰ ਕੌਰ ਨੇ ਥਾਣਾ ਸਦਰ ਮੋਗਾ ਵਿਚ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਵਾਇਆ। ਇਸ ਸਬੰਧੀ ਜਦ ਤਫਤੀਸ਼ੀ ਮੁਲਾਜ਼ਮ ਨਛੱਤਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਬਰੀਕੀ ਨਾਲ ਹੋ ਰਹੀ ਹੈ ਅਤੇ ਬਹੁਤ ਜਲਦੀ ਚੋਰੀ ਕੀਤੇ ਗਿਹਣੇ ਰੀਕਵਰ ਕਰ ਲਏ ਜਾਣਗੇ।

Related posts

Leave a Comment