ਇਨਕਮ ਟੈਕਸ ਵਿਭਾਗ ਵਿਚ ਇੰਸਪੈਕਟਰ ਭਰਤੀ ਕਰਵਾਉਣ ਦਾ ਝਾਂਸਾਂ ਦੇ ਕੇ 10 ਲੱਖ ਠੱਗੇ, ਦੋਸ਼ੀ ਗ੍ਰਿਫਤਾਰ

ਇਨਕਮ ਟੈਕਸ ਵਿਭਾਗ ਵਿਚ ਇੰਸਪੈਕਟਰ ਭਰਤੀ ਕਰਵਾਉਣ ਦਾ ਝਾਂਸਾਂ ਦੇ ਕੇ 10 ਲੱਖ ਠੱਗੇ, ਦੋਸ਼ੀ ਗ੍ਰਿਫਤਾਰ

ਸਥਾਨਕ ਪ੍ਰੀਤ ਨਗਰ ਵਾਸੀ ਇਕ ਬੇਰੋਜ਼ਗਾਰ ਨੌਜਵਾਨ ਨਾਲ ਇਨਕਮ ਟੈਕਸ ਵਿਭਾਗ ਵਿਚ ਇੰਸਪੈਕਟਰ ਭਰਤੀ ਕਰਵਾਉਣ ਦਾ ਝਾਂਸਾਂ ਦੇ ਕੇ ਮੁਲਜ਼ਮ ਵੱਲੋਂ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸਾਊਥ ਪੁਲਸ ਨੇ ਦੋਸ਼ੀ ਅਨਿਲ ਗੋਇਲ ਵਾਸੀ ਜਲੰਧਰ ਕਾਲੌਨੀ ਮੋਗਾ ਖਿਲਾਫ ਧੋਖਾਧੜੀ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਕ੍ਰਿਪਾਲ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਨੇ ਐਸ.ਐਸ.ਪੀ. ਨੂੰ ਮਿਤੀ 28-9-2017 ਨੂੰ ਦਰਖਾਸਤ ਦਿੱਤੀ ਸੀ, ਜਿਸ ਵਿੱਚ ਉਨਾਂ ਦੋਸ਼ ਲਾਇਆ ਸੀ ਕਿ ਮੇਰੇ ਲੜਕੇ ਸੁਸ਼ਾਂਤ ਨਾਗਪਾਲ ਨੂੰ ਮੇਰੇ ਜਾਣ ਪਹਿਚਾਣ ਵਾਲੇ ਵਿਅਕਤੀ ਅਨਿਲ ਗੋਇਲ ਨੇ ਇਨਕਮ ਟੈਕਸ ਮਹਿਕਮੇ ਵਿਚ ਇੰਸਪੈਕਟਰ ਭਰਤੀ ਕਰਵਾਉਣ ਲਈ 40 ਲੱਖ ਰੁਪਏ ਦੀ ਮੰਗ ਕੀਤੀ ਅਤੇ ਸਾਡੇ ਕੋਲੋਂ ਪੇਸ਼ਗੀ 10 ਲੱਖ ਰੁਪਏ ਲੈ ਲਏ। ਸ਼ਿਕਾਇਤ ਕਰਤਾ ਅਨੁਸਾਰ ਹਫਤੇ ਬਾਅਦ ਸਾਨੂੰ ਨਿਯੁਕਤੀ ਪੱਤਰ ਆਇਆ, ਜਿਸ ਦੀ ਜਾਂਚ ਪੜਤਾਲ ਤੇ ਸਾਨੂੰ ਪਤਾ ਲੱਗਾ ਕਿ ਇਹ ਨਿਯੁਕਤੀ ਪੱਤਰ ਜਾਅਲੀ ਹੈ। ਉਨਾਂ ਕਿਹਾ ਕਿ ਸਾਨੂੰ ਅਹਿਸਾਸ ਹੋਇਆ ਕਿ ਉਕਤ ਵਿਅਕਤੀ ਨੇ ਸਾਡੇ ਨਾਲ ਧੋਖਾਧੜੀ ਕੀਤੀ ਹੈ ਅਤੇ ਇਸ ਸਬੰਧੀ ਅਸੀਂ ਐਸ.ਐਸ.ਪੀ. ਮੋਗਾ ਨੂੰ ਇਨਸਾਫ ਲਈ ਮੁਲਜ਼ਮ ਖਿਲਾਫ ਦਰਖਾਸਤ ਦਿੱਤੀ। ਇਸ ਸਬੰਧੀ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਅਨਿਲ ਗੋਇਲ ਪੁੱਤਰ ਪ੍ਰੇਮ ਕੁਮਾਰ ਵਾਸੀ ਜਲੰਧਰ ਕਾਲੌਨੀ ਮੋਗਾ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

Related posts

Leave a Comment