ਦਿਨ-ਦਿਹਾੜੇ ਹਥਿਆਰ ਦੀ ਨੋਕ ‘ਤੇ 4.70 ਲੱਖ ਲੁੱਟੇ

ਦਿਨ-ਦਿਹਾੜੇ ਹਥਿਆਰ ਦੀ ਨੋਕ ‘ਤੇ 4.70 ਲੱਖ ਲੁੱਟੇ

ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ) : ਨਿਹਾਲ ਸਿੰਘ ਵਾਲਾ ਦੇ ਧੂੜਕੋਟ ਰਣਸੀਂਹ ਚੌਂਕ ‘ਚ ਸਥਿਤ ਪਦਮ ਜੈਨ ਨਾਮੀ ਕਰਿਆਨਾ ਵਪਾਰੀ ਦੇ ਘਰੋਂ ਸਿਖਰ ਦੁਪਹਿਰ ਹਥਿਆਰ ਦੀ ਨੋਕ ‘ਤੇ 4.70 ਲੱਖ ਰੁਪਏ ਖੋਹ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਨੂੰ ਜਲਦ ਫੜ੍ਹੇ ਜਾਣ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਦੁਪਿਹਰ ਇੱਕ ਪੈਂਤੀ ‘ਤੇ ਪਦਮ ਜੈਨ ਪੁੱਤਰ ਬਨਾਰਸੀ ਜੈਨ ਦੇ ਘਰ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਨ੍ਹਾਂ ਪਦਮ ਜੈਨ ਦੀ ਪਤਨੀ ਮੰਜੂ ਜੋ ਕਿ ਘਰ ਵਿੱਚ ਇਕੱਲੀ ਸੀ, ਨੂੰ ਤੇਜ਼ ਹਥਿਆਰ ਦਿਖਾ ਕੇ ਸੇਫ਼ ਵਿੱਚ ਪਏ ਪੈਸੇ ਦੇਣ ਦੀ ਮੰਗ ਕੀਤੀ। ਉਹ ਮੰਜੂ ਨਾਲ ਹੱਥੋਂ ਪਾਈ ਵੀ ਹੋਏ ਅਤੇ ਬੈੱਡ ਹੇਠੋਂ ਚਾਬੀ ਲੱਭ ਕੇ ਸੇਫ਼ ਵਿੱਚੋਂ 4.70 ਲੱਖ ਰੁਪਏ ਕੱਢ ਕੇ ਬਾਹਰੋਂ ਕੁੰਡੀ ਲਗਾ ਕੇ ਸਕੂਟਰ ‘ਤੇ ਫਰਾਰ ਹੋ ਗਏ। ਨੇੜਲੇ ਲੋਕਾਂ ਨੇ ਦੱਸਿਆ ਕਿ ਉਹ ਘੰਟਾ ਭਰ ਤੋਂ ਪਦਮ ਜੈਨ ਪੁੱਤਰ ਬਨਾਰਸੀ ਦਾਸ ਦੀ ਦੁਕਾਨ ਕਮ ਰਿਹਾਇਸ਼ ਨੇੜੇ ਮੌਕੇ ਦੀ ਤਾਕ ਵਿੱਚ ਪਦਮ ਜੈਨ ਦੇ ਘਰੋਂ ਨਿਕਲਦਿਆਂ ਹੀ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ। ਪਦਮ ਜੈਨ ਨੇ ਦੱਸਿਆ ਕਿ ਗਿਣ ਕੇ ਰੱਖੇ 4.70 ਲੱਖ ਅਤੇ ਹੋਰ ਪਏ ਪੈਸਿਆਂ ਸਮੇਤ ਛੇ ਲੱਖ ਕਰੀਬ ਹੋਣਗੇ। ਘਟਨਾ ਦਾ ਪਤਾ ਲੱਗਦਿਆਂ ਸਹਾਇਕ ਥਾਣੇਦਾਰ ਨਿਰਮਲ ਸਿੰਘ, ਨਗਰ ਪੰਚਾਇਤ ਪ੍ਰਧਾਨ ਇੰਦਰਜੀਤ ਗਰਗ ਤੇ ਸ਼ਹਿਰ ਵਾਸੀ ਹਮਦਰਦੀ ਵਜੋਂ ਘਟਨਾ ਸਥਾਨ ‘ਤੇ ਪੁੱਜੇ। ਡੀਐਸਪੀ (ਡੀ) ਬਾਹੀਆ ਨੇ ਦੱਸਿਆ ਕਿ ਪੁਲਿਸ ਆਸੇ ਪਾਸਿਓਂ ਸੀਸੀਟੀਵੀ ਕੈਮਰਿਆਂ ਤੇ ਹੋਰ ਸੂਤਰਾਂ ਰਾਹੀਂ ਦੋਸ਼ੀ ਮੁਲਜ਼ਮਾਂ ਨੂੰ ਜਲਦ ਫੜ ਲਵੇਗੀ। ਇਸ ਮੌਕੇ ਡੀਐਸਪੀ ਸੁਬੇਗ ਸਿੰਘ, ਥਾਣਾ ਮੁਖੀ ਜਸਵੰਤ ਸਿੰਘ, ਇੰਸਪੈਕਟਰ ਭੁਪਿੰਦਰ ਕੌਰ, ਇੰਸਪੈਕਟਰ ਕਿੱਕਰ ਸਿੰਘ ਸਮੇਤ ਪੁਲਿਸ ਅਧਿਕਾਰੀ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਸਨ। ਦਿਨ-ਦਿਹਾੜੇ ਲੁੱਟ ਖੋਹ ਦੀ ਘਟਨਾ ਕਾਰਨ ਸ਼ਹਿਰ ਵਾਸੀ ਫਿਰ ਫ਼ਿਕਰ ‘ਚ ਡੁੱਬ ਗਏ। ਉਨ੍ਹਾਂ ਮੰਗ ਕੀਤੀ ਕਿ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਵੇ।

Related posts

Leave a Comment