ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ

ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ

ਤੇਜ ਰਫਤਾਰ ਕਾਰ ਨੇ ਗਲਤ ਦਿਸ਼ਾ ਵਿਚ ਆ ਕੇ ਸਕੂਟਰੀ ਨੂੰ ਮਾਰੀ ਟੱਕਰ, ਇਕ ਮੌਤ, ਦੋ ਜਖਮੀ
ਮੋਗਾ, (ਗੁਰਜੰਟ ਸਿੰਘ)-ਕਸਬਾ ਕੋਟ ਈਸੇ ਖਾਂ ‘ਚ ਸ਼ਨੀਵਾਰ ਦੀ ਦੁਪਹਿਰ ਨੂੰ ਇਕ ਤੇਜ ਰਫਤਾਰ ਕਾਰ ਦੇ ਚਾਲਕ ਵਲੋਂ ਕਾਰ ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਸਾਹਮਣੇ ਆ ਰਹੀ ਇਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸਦੇ ਪਿੱਛੇ ਬੈਠੀਆਂ ਦੋ ਔਰਤਾਂ ਜਖਮੀ ਹੋ ਗਈਆਂ। ਘਟਨਾਂ ਸਥਾਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲਖਵੀਰ ਸਿੰਘ ਨਿਵਾਸੀ ਰਾਮਗੜ੍ਹ ਭਲੂਰ, ਤਹਿਸੀਲ ਜਗਰਾਓਂ ਅਤੇ ਉਸਦੀ ਪਤਨੀ ਰਜਿੰਦਰ ਕੌਰ ਅਤੇ ਸੱਸ ਅਮਰ ਕੌਰ ਜੋ ਕਿ ਜੀਰਾ ਦੇ ਪਿੰਡ ਚੱਬਾ ‘ਚ ਰਹਿੰਦੀ ਅਪਣੀ ਸਾਲੀ ਨੂੰ ਮਿਲ ਕੇ ਤਿੰਨੋਂ ਦੁਪਹਿਰ ਦੇ ਸਮੇਂ ਇਕ ਸਕੂਟਰੀ ਤੇ ਵਾਪਸ ਜਗਰਾਓ ਵੱਲ ਜਾ ਰਹੇ ਸਨ। ਜਦੋਂ ਹੀ ਉਹ ਕੋਟ ਈਸੇ ਖਾਂ ਦੇ ਜੀਰਾ ਰੋਡ ਤੇ ਪੈਂਦੇ ਕੋਹਿਨੂਰ ਰਾਈਸ ਮਿੱਲ ਦੇ ਕੋਲ ਪਹੁੰਚੇ ਤਾਂ ਇਸ ਦੌਰਾਨ ਸਾਹਮਣੇ ਤੋਂ ਤੇਜ ਰਫਤਾਰ ਕਾਰ ਚਾਲਕ ਰਣਧੀਰ ਸਿੰਘ ਨਿਵਾਸੀ ਪਿੰਡ ਮਹਿਲ ਨੇ ਗਲਤ ਦਿਸ਼ਾ ਤੇ ਆ ਕੇ ਉਨਾਂ ਦੀ ਸਕੂਟਰੀ ਨੂੰ ਟੱਕਰ ਮਾਰੀ ਜਿਸ ਨਾਲ ਉਹ ਜਖ਼ਮੀ ਹੋ ਗਿਆ, ਜਿੰਨਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਲਖਵੀਰ ਸਿੰਘ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹਾਦਸੇ ਵਿਚ ਜਖਮੀ ਔਰਤ ਰਜਿੰਦਰ ਕੌਰ ਅਤੇ ਉਸਦੀ ਮਾਤਾ ਅਮਰਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਰੈਫਰ ਕੀਤਾ ਗਿਆ।

Related posts

Leave a Comment