ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ

ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ

ਮਾਣੂੰਕੇ ਦੇ 32 ਸਾਲਾ ਨੌਜਵਾਨ ਦੀ ਮਨੀਲਾ ‘ਚ ਗੋਲੀਆਂ ਮਾਰ ਕੇ ਹੱਤਿਆ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਰੋਜ਼ੀ ਰੋਟੀ ਲਈ ਮਨੀਲਾ ਗਏ ਨਿਹਾਲ ਸਿੰਘ ਵਾਲਾ ਤਹਿਸੀਲ ਦੇ ਪਿੰਡ ਮਾਣੂੰਕੇ ਗਿੱਲ ਦੇ ਇੱਕ ਨੌਜਵਾਨ ਦੀ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਆਪਣੇ ਘਰ ਦਾ ਤੋਰਾ ਤੋਰਨ ਲਈ ( ਫ਼ਿਲਪੀਨਜ਼)ਮਨੀਲਾ ਵਿਖੇ ਗਿਆ ਸੀ। ਜਿੱਥੋਂ ਉਸਨੂੰ ਕੰਮ ਤੋਂ ਵਾਪਿਸ ਪਰਤਦਿਆਂ ਹਥਿਆਰਬੰਦ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 32 ਸਾਲਾ ਮ੍ਰਿਤਕ ਕੁਲਦੀਪ ਸਿੰਘ ਦੋ ਕੁ ਸਾਲ ਪਹਿਲਾਂ ਹੀ ਮਨੀਲਾ ਗਿਆ। ਪਹਿਲਾਂ ਮ੍ਰਿਤਕ ਦਾ ਭਰਾ ਮਨੀਲਾ ਰਹਿੰਦਾ ਸੀ ਉਸ ਦੀ ਮੌਤ ਪਿੱਛੋਂ ਕੁਲਦੀਪ ਮਨੀਲਾ ਚਲਾ ਗਿਆ ਸੀ। ਕੁਲਦੀਪ ਆਪਣੇ ਪਿੱਛੇ ਇੱਕ ਮਾਸੂਮ ਲੜਕਾ ਅਤੇ ਚਾਰ ਸਾਲ ਦੀ ਲੜਕੀ ਛੱਡ ਗਿਆ। ਸਿਤਮ ਜ਼ਰੀਫ਼ੀ ਇਹ ਹੈ ਕਿ ਕੁਲਦੀਪ ਦੇ ਭਰਾ ਦੀ ਮੌਤ ਪਿੱਛੋਂ ਵੱਡੇ ਭਰਾ ਦੀ ਪਤਨੀ ਇਸ ਸਿਰ ਬਿਠਾ ਦਿੱਤੀ ਸੀ। ਉਸ ਦੀ ਚਾਰ ਸਾਲ ਦੀ ਲੜਕੀ ਸੀ। ਹੁਣ ਕੁਲਦੀਪ ਦੀ ਮੌਤ ਨਾਲ ਉਸ ਦੀ ਪਤਨੀ ,ਲੜਕਾ ,ਲੜਕੀ ਤੇ ਪਰਿਵਾਰ ਨੂੰ ਹੋਰ ਵੱਡਾ ਸਦਮਾ ਲੱਗਾ ਹੈ। ਕੁਲਦੀਪ ਦੀ ਮੌਤ ਦੀ ਖ਼ਬਰ ਸੁਣਦਿਆਂ ਪਿੰਡ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਪਿਛਲੇ ਸਮੇਂ ਵਿੱਚ ਮਨੀਲਾ ਰਹਿੰਦੇ ਨਿਹਾਲ ਸਿੰਘ ਵਾਲਾ ਤਹਿਸੀਲ ਨਾਲ ਸਬੰਧਤ ਕਈ ਨੌਜਵਾਨਾਂ ਵਿਅਕਤੀਆਂ ਦੀ ਹੱਤਿਆ ਕੀਤੀ ਗਈ ਹੈ। ਪੰਜਾਬੀ ਨੌਜਵਾਨ ਮਨੀਲਾ ਵਿੱਚ ਪੇਸੇ ਰੋਜ਼ਾਨਾ ਲਈ ਵਿਆਜ਼ ‘ਤੇ ਦੇਣ ਦਾ ਕਾਰੋਵਾਰ ਕਰਦੇ ਹਨ।

Related posts

Leave a Comment