410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ

410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ

410 ਨਸ਼ੀਲੀਆਂ ਗੋਲੀਆਂ ਸਮੇਤ ਪਤਨੀ ਕਾਬੂ, ਪਤੀ ਫਰਾਰ
ਨਿਹਾਲ ਸਿੰਘ ਵਾਲਾ, (ਰਾਜਵਿੰਦਰ ਰੌਂਤਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਪਿੰਡ ਰੌਂਤਾ ਦੇ ਇਕ ਪਤੀ-ਪਤਨੀ ਜੋੜੇ ਤੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵਲੋਂ ਔਰਤ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ। ਜਦ ਕਿ ਉਸਦਾ ਪਤੀ ਘਰ ਦੀ ਕੰਧ ਟੱਪ ਕੇ ਫਰਾਰ ਹੋਣ ਵਿਚ ਸਫ਼ਲ ਹੋ ਗਿਆ ਹੈ।ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸਨ ਸਿੰਘ ਦੀ ਅਗਵਾਈ ਵਿਚ ਲੇਡੀ ਕਾਂਸਟੇਬਲ ਮਨਦੀਪ ਰਾਣੀ, ਹੈੱਡ ਕਾਸਟੇਬਲ ਕਰਨੈਲ ਸਿੰਘ ਦੀ ਪੁਲਸ ਪਾਰਟੀ ਵਲੋਂ ਪ੍ਰੇਮ ਸਿੰਘ ਅਤੇ ਉਸਦੀ ਪਤਨੀ ਅਮਰਜੀਤ ਕੌਰ ਵਾਸੀ ਰੌਂਤਾ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਕਥਿਤ ਦੋਸ਼ੀ ਪ੍ਰੇਮ ਸਿੰਘ ਘਰ ਦੀ ਕੰਧ ਟੱਪ ਕੇ ਮੌਕੇ ਤੋਂ ਭੱਜਣ ‘ਚ ਸਫਲ ਹੋ ਗਿਆ। ਉਸਦੀ ਪਤਨੀ ਅਮਰਜੀਤ ਕੌਰ ਪਾਸੋਂ 410 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ।ਉਕਤ ਪਤੀ-ਪਤਨੀ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

Leave a Comment