ਪੰਜਾਬ ਪੁਲਸ ਦੇ ਇੰਸਪੈਕਟਰ ਸਮੇਤ ਚਾਰ ‘ਤੇ ਚੂਰਾ ਪੋਸਤ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਮਾਮਲਾ ਦਰਜ

ਪੰਜਾਬ ਪੁਲਸ ਦੇ ਇੰਸਪੈਕਟਰ ਸਮੇਤ ਚਾਰ ‘ਤੇ ਚੂਰਾ ਪੋਸਤ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਮਾਮਲਾ ਦਰਜ
ਮੋਗਾ, (ਗੁਰਜੰਟ ਸਿੰਘ)-ਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਵਿਖੇ ਕੁੱਝ ਸਮਾਂ ਪਹਿਲਾਂ ਤਾਇਨਾਤ ਰਹੇ ਇੰਸਪੈਕਟਰ ਗੁਰਪਿਆਰ ਸਿੰਘ ਵੱਲੋਂ ਕਥਿਤ ਤੌਰ ਤੇ ਤਸਕਰਾਂ ਤੋਂ ਬਰਾਮਦ ਕੀਤੇ ਗਏ ਚੂਰਾ ਪੋਸਤ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਚ ਐਸ.ਟੀ.ਐਫ ਨੇ ਵੱਡੀ ਕਾਰਵਾਈ ਕਰਦਿਆ ਇੰਸਪੈਕਟਰ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ਼ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਦੋਂ ਇੰਸਪੈਕਟਰ ਗੁਰਪਿਆਰ ਸਿੰਘ ਬੱਧਨੀ ਕਲਾਂ ਵਿਖੇ ਤਾਇਨਾਤ ਸਨ ਤਾਂ ਉਹਨਾਂ ਨੇ ਤਸਕਰਾਂ ਤੋਂ ਵੱਡੀ ਮਾਤਰਾ ਵਿਚ ਚੂਰਾ ਪੋਸਤ ਫੜਿਆ ਸੀ, ਪ੍ਰੰਤੂ ਉਸਨੂੰ ਬਾਅਦ ਵਿਚ ਖੁਰਦ ਬੁਰਦ ਕਰ ਦਿੱਤਾ। ਇਸ ਮਗਰੋਂ ਐਸ.ਟੀ.ਐਫ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਕੀਤੀ ਗਈ ਪੜਤਾਲ ਦੌਰਾਨ ਇੰਸਪੈਕਟਰ ਤੇ ਲੱਗੇ ਦੋਸ਼ ਸਹੀ ਪਾਏ ਗਏ ਸਨ। ਜਿਸ ਮਗਰੋਂ ਇੰਸਪੈਕਟਰ ਗੁਰਪਿਆਰ ਸਿੰਘ, ਹੌਲਦਾਰ ਰੇਸ਼ਮ ਸਿੰਘ ਤੇ ਹੌਲਦਾਰ ਲਾਲ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਵਿਰੁੱਧ ਮਾਮਲਾ ਦਰਜ਼ ਕੀਤਾ ਹੈ।

Related posts

Leave a Comment