ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਵਲੋਂ ਸਾਂਝੇ ਤੌਰ ਤੇ ਕੀਤੀ ਛਾਪਾਮਾਰੀ

to ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਵਲੋਂ ਸਾਂਝੇ ਤੌਰ ਤੇ ਕੀਤੀ ਛਾਪਾਮਾਰੀ

ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਵਲੋਂ ਸਾਂਝੇ ਤੌਰ ਤੇ ਕੀਤੀ ਛਾਪਾਮਾਰੀ
190 ਪੇਟੀਆਂ ਸ਼ਰਾਬ ਸਮੇਤ ਇਕ ਗ੍ਰਿਫਤਾਰ, ਦੋ ਫਰਾਰ
ਮੋਗਾ, (ਗੁਰਜੰਟ ਸਿੰਘ )-ਮੋਗਾ ਪੁਲਸ ਵਲੋਂ ਜ਼ਿਲਾ ਪਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਦੇ ਨਿਰਦੇਸ਼ਾਂ ਤੇ ਸ਼ਰਾਬ ਤਸਕਰੀ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ ਤੇ ਛਾਪਾਮਾਰੀ ਕਰਕੇ 190 ਪੇਟੀਆਂ ਸ਼ਰਾਬ ਠੇਕਾ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਦਕਿ ਉਸਦੇ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕੇ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਚਮਨ ਲਾਲ ਅਤੇ ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਚੜਿੱਕ ਰੋਡ ਤੇ ਸਥਿਤ ਇਕ ਘਰ ਵਿਚੋਂ ਭਾਰੀ ਮਾਤਰਾ ਵਿਚ ਪਿਛਲੇ ਸਾਲ ਦੀ ਸ਼ਰਾਬ ਠੇਕਾ ਦੇਸੀ ਜਮਾ ਕਰਕੇ ਰੱਖੀ ਹੋਈ ਹੈ, ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਸ਼ਰਾਬ ਸਮੇਤ ਤਸਕਰ ਕਾਬੂ ਆ ਸਕਦੇ ਹਨ, ਜਿਸ ਤੇ ਅਸੀਂ ਐਕਸਾਈਜ ਵਿਭਾਗ ਜੁਗਰਾਜ ਸਿੰਘ ਦੇ ਨਾਲ ਹੌਲਦਾਰ ਜਰਨੈਲ ਸਿੰਘ, ਗੁਰਦਰਸ਼ਨ ਸਿੰਘ ਹੋਰ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਚੜਿੱਕ ਰੋਡ ਤੇ ਦੱਸੀ ਗਈ ਜਗ੍ਹਾ ਤੇ ਛਾਪਾਮਾਰੀ ਕੀਤੀ, ਜੋ ਕਿ ਅੰਗਰੇਜ ਸਿੰਘ ਸ਼ਰਾਬ ਠੇਕੇਦਾਰ ਦੀ ਦੱਸੀ ਜਾ ਰਹੀ ਹੈ, ਉਥੇ ਬਣੇ 190 ਪੇਟੀਆਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਪੁਲਸ ਨੇ ਕੁਲਵਿੰਦਰ ਸਿੰਘ ਨਿਵਾਸੀ ਪਿੰਡ ਮੱਲੀਆਂ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਿਚ ਕੁਲਵਿੰਦਰ ਸਿੰਘ, ਬੇਅੰਤ ਸਿੰਘ, ਨਿਵਾਸੀ ਧੰਨਾ ਸ਼ਹੀਦ, ਰਾਜਵੀਰ ਸਿੰਘ ਨਿਵਾਸੀ ਮੱਲੀਆਂ ਵਾਲਾ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਤਾਰਾ ਸਿੰਘ ਨੇ ਦੱਸਿਆ ਕਿ ਉਕਤ ਸ਼ਰਾਬ ਪਿਛਲੇ ਸਾਲ ਦੀ ਸੀ। ਜੋ ਪਹਿਲਾਂ ਠੇਕੇਦਾਰ ਨੇ ਜਮਾਂ ਕਰਕੇ ਰੱਖੀ ਹੋਈ ਸੀ। ਉਨਾਂ ਕਿਹਾ ਕਿ ਉਹ ਇਹ ਜਾਨਣ ਦਾ ਯਤਨ ਕਰ ਰਹੇ ਹਨ ਇਸ ਵਿਚੋਂ ਕਿੰਨੀ ਸ਼ਰਾਬ ਨੂੰ ਵਿੱਕਰੀ ਕੀਤਾ ਜਾ ਚੁੱਕਾ ਹੈ ਅਤੇ ਕਿਹਾ ਕਿ ਵਿੱਕਰੀ ਕੀਤੀ ਗਈ ਅਤੇ ਦੂਸਰੇ ਕਥਿਤ ਦੋਸ਼ੀ ਤਸਕਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ, ਜਿੰਨਾਂ ਦੇ ਕਾਬੂ ਆ ਜਾਣ ਤੇ ਅਤੇ ਸ਼ਰਾਬ ਤਸਕਰੀ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।

Related posts

Leave a Comment