ਹਥਿਆਰਾਂ ਦੇ ਬਲ ਤੇ ਕਾਰਾਂ ਖੋਹਣ ਵਾਲਾ ਗਿਰੋਹ ਮੋਗਾ ਪੁਲਿਸ ਵੱਲੋਂ ਕਾਬੂ

ਹਥਿਆਰਾਂ ਦੇ ਬਲ ਤੇ ਕਾਰਾਂ ਖੋਹਣ ਵਾਲਾ ਗਿਰੋਹ ਮੋਗਾ ਪੁਲਿਸ ਵੱਲੋਂ ਕਾਬੂ

ਹਥਿਆਰਾਂ ਦੇ ਬਲ ਤੇ ਕਾਰਾਂ ਖੋਹਣ ਵਾਲਾ ਗਿਰੋਹ ਮੋਗਾ ਪੁਲਿਸ ਵੱਲੋਂ ਕਾਬੂ

4 ਕਾਰਾਂ, ਇੱਕ ਪਿਸਤੌਲ ਸਣੇ 6 ਰੌਂਦ, ਮੋਟਰਸਾਈਕਲ ਅਤੇ ਨਸ਼ੀਲਾ ਪਦਾਰਥ ਬਰਾਮਦ

ਮੋਗਾ (ਲਖਵੀਰ ਸਿੰਘ): ਜ਼ਿਲ•ਾ ਪੁਲਿਸ ਮੁਖੀ ਰਾਜਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਬਾਹੀਆਂ ਡੀ.ਐਸ.ਪੀ.(ਆਈ) ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਨੂੰ ਉਸ ਮੌਕੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ.ਸਟਾਫ ਮੋਗਾ ਦੇ ਇੰਚਾਰਜ ਕਿੱਕਰ ਸਿਘ ਨੇ ਮੋਗਾ ਅਤੇ ਫਿਰੋਜਪੁਰ ਜ਼ਿਲਿ•ਆਂ ਵਿੱਚੋ ਹਥਿਆਰਾਂ ਦੇ ਬਲ ਤੇ ਖੋਹੀਆਂ ਕਾਰਾਂ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਕੋਲੋਂ ਇੱਕ ਮੋਟਰਸਾਈਕਲ, ਇੱਕ ਪਿਸਤੌਲ 32 ਬੋਰ, 6 ਰੌਦ, ਇੱਕ ਮੋਟਰਸਾਈਕਲ ਅਤੇ 500 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਵਜੀਰ ਸਿੰਘ ਐਸ.ਪੀ.(ਆਈ), ਸਰਬਜੀਤ ਸਿੰਘ ਡੀ.ਐਸ.ਪੀ.(ਆਈ) ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਿੱਕਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਕਪੂਰੇ ਕੋਲ ਹਾਜਰ ਸੀ ਤਾਂ ਉਹਨਾਂ ਨੂੰ ਮੁਖਬਰ ਦੀ ਸੂਚਨਾਂ ਮਿਲੀ ਕਿ ਗੁਰਦੀਪ ਸਿੰਘ ਖੱਬਾ ਪੁੱਤਰ ਸੁਰਜੀਤ ਸਿੰਘ ਵਾਸੀ ਕੜਾਹੇ ਵਾਲਾ, ਜਸਵਿੰਦਰ ਸਿੰਘ ਸੋਨੀ ਪੁੱਤਰ ਗੁਰਨਾਮ ਸਿੰਘ ਵਾਸੀ ਕੀਮੇ ਵਾਲੀ ਜ਼ਿਲ•ਾ ਫਿਰੋਜਪੁਰ, ਗੁਰਮੀਤ ਸਿੰਘ ਪੁੱਤਰ ਪਿੱਪਲ ਸਿੰਘ ਵਾਸੀ ਕਟੋਰਾ ਥਾਣਾ ਜੀਰਾ ਜ਼ਿਲ•ਾ ਫਿਰੋਜਪੁਰ ਅਤੇ ਕਰਮਜੀਤ ਸਿੰਘ ਕਰਮਾ ਪੁੱਤਰ ਸ਼ਵਿੰਦਰ ਸਿੰਘ ਵਾਸੀ ਅਰਾਈਆਂ ਵਾਲਾ ਥਾਣਾ ਮਖੂ ਜ਼ਿਲ•ਾ ਫਿਰੋਜਪੁਰ ਨਸ਼ੀਲਾ ਪਦਾਰਥ ਵੇਚਣ, ਗੱਡੀਆਂ ਖੋਹਣ ਅਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅੱਗੇ ਗੱਡੀਆਂ ਵੇਚਣ ਅਤੇ ਨਜਾਇਜ਼ ਅਸਲਾ ਰੱਖਣ ਦੇ ਆਦੀ ਹਨ ਤੇ ਅੱਜ ਇਹ ਵਿਅਕਤੀ ਖੋਹੀਆਂ ਹੋਈਆਂ ਕਾਰਾਂ ਨੂੰ ਕੋਟ ਈਸੇ ਖਾਂ ਤੋਂ ਰਸਤਾ ਜਲਾਲਾਬਾਦ ਵਿੱਚ ਦੀ ਹੁੰਦੇ ਹੋਏ ਲੁਧਿਆਣਾ ਵਿਖੇ ਗੱਡੀਆਂ ਵੇਚਣ ਜਾ ਰਹੇ ਹਨ ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ। ਸੂਚਨਾਂ ਮਿਲਣ ਤੇ ਪੁਲਿਸ ਪਾਰਟੀ ਨੇ ਜਲਾਲਾਬਾਦ ਤੋਂ ਲੁਧਿਆਣਾ ਰੋਡ ਤੇ ਪਿੰਡ ਭਿੰਡਰ ਕਲਾਂ ਦਾਤਾ ਚੌਂਕ ਵਿੱਚ ਨਾਕਾਬੰਦੀ ਕਰਕੇ ਉਕਤ ਚਾਰ ਵਿਅਕਤੀਆਂ ਨੂੰ 2 ਖੋਹੀਆਂ ਹੋਈਆਂ ਕਾਰਾਂ ਬਰੀਜਾ, ਸਵਿਫਟ ਡਿਜਾਇਰ, 500 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ 32 ਬੋਰ ਪਿਸਤੌਲ ਸਮੇਤ 6 ਜਿੰਦਾ ਰੌਂਦ ਕਾਬੂ ਕਰਕੇ ਮੌਕੇ ਤੇ ਬਰਾਮਦ ਕੀਤੇ ਹਨ। ਵਜੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਪੁੱਛ ਗਿੱਛ ਦੌਰਾਨ ਮੰਨਿਆਂ ਕਿ 2 ਖੋਹੀਆਂ ਕਾਰਾਂ ਵਰਨਾ ਕਾਰ, ਹੌਡਾਂ ਆਮੇਜ ਕਾਰ ਅਤੇ ਇੱਕ ਮੋਟਰਸਾਈਕਲ ਪਲਟੀਨਾ ਜੋ ਵਾਰਦਾਤ ਵਿੱਚ ਵਰਤਿਆ ਗਿਆ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 67 ਅ/ਧ 420, 473, 379-ਬੀ, 21,22,61,85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਮੈਹਿਣਾ ਵਿੱਚ ਦਰਜ ਰਜਿਸਟਰ ਕਰ ਲਿਆ ਹੈ। ਵਜੀਰ ਸਿੰਘ ਐਸ.ਪੀ.(ਆਈ) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਇੱਕ ਵਰਨਾ ਕਾਰ ਰਜਿਸਟਰੇਸ਼ਨ ਨੰਬਰ ਪੀਬੀ 10 ਈਕੇ 0132 ਜੋ ਮੋਗਾ ਫਿਰੋਜਪੁਰ ਰੋਡ ਤੇ ਪਿੰਡ ਖੁਖਰਾਣਾ ਤੋਂ ਡਾਕਟਰ ਕੋਲੋਂ ਪਿਸਤੌਲ ਦੀ ਨੋਕ ਤੇ ਖੋਹੀ ਸੀ ਇਸ ਸਬੰਧੀ ਮੁਕੱਦਮਾ ਨੰਬਰ 66 ਮਿਤੀ 19/6/17 ਅ/ਧ 382, 341,34 ਆਈ.ਪੀ.ਸੀ. ਅਤੇ 25/27/54/59 ਅਸਲਾ ਐਕਟ ਤਹਿਤ ਥਾਣਾ ਸਦਰ ਵਿੱਚ ਦਰਜ ਰਜਿਸਟਰ ਹੈ। ਇੱਕ ਬਰੀਜਾ ਕਾਰ ਰਜਿਸਟਰੇਸਨ ਨੰਬਰ ਪੀਬੀ 10 ਜੀਸੀ 9947 ਜੋ ਕੋਟ ਈਸੇ ਖਾਂ ਜਲਾਲਾਬਾਦ ਰੋਡ ਨੇੜੇ ਚੀਮਾ ਪਿੰਡ ਕੋਲੋ ਕਾਰ ਚਾਲਕ ਦੇ ਪੱਟ ਵਿੱਚ ਗੋਲੀ ਕਾਰ ਕੇ ਖੋਹੀ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 24/3/18 ਅ/ਧ 307,379-ਬੀ ਆਈ.ਪੀ.ਸੀ. 25/27/54/59 ਅਸਲਾ ਐਕਟ ਤਹਿਤ ਥਾਣਾ ਧਰਮਕੋਟ ਵਿੱਚ ਦਰਜ ਰਜਿਸਟਰ ਹੈ ਤੇ ਇੱਕ ਸਵਿਫਟ ਕਾਰ ਰਜਿਸਟਰੇਸਨ ਨੰਬਰ ਪੀਬੀ 29 ਆਰ 2346 ਪਿਸਤੌਲ ਦੀ ਨੋਕ ਤੇ ਮੋਗਾ ਅੰਮ੍ਰਿਤਸਰ ਰੋਡ ਸਾਹਮਣੇ ਸਵੇਰਾ ਹਸਪਤਾਲ ਮਗਾ ਖੋਹੀ ਗਈ  ਇਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 29/4/18 ਅ/ਧ 379-ਬੀ ਆਈ.ਪੀ.ਸੀ. ਥਾਣਾ ਮੈਹਿਣਾ ਦਰਜ ਰਜਿਸਟਰ ਹੈ। ਇੱਕ ਹੌਡਾ ਅਮੇਜ਼ ਕਾਰ ਰਜਿਸਟਰੇਸ਼ਨ ਨੰਬਰ ਪੀਬੀ 04 ਡਬਲਯੂ 6989 ਜੋ ਪਿੰਡ ਮਿਸ਼ਰੀਵਾਲਾ ਮੁੱਦਕੀ ਰੋਡ ਨੇੜੇ ਪਿੰਡ ਲੁਹਾਮ ਜ਼ਿਲ•ਾ ਫਿਰੋਜ਼ਪੁਰ ਤੋਂ ਪਿਸਤੌਲ ਦੀ ਨੋਕ ਤੇ ਖੋਹੀ ਗਈ ਸੀ ਇਸ ਸਬੰਧੀ ਮੁਕੱਦਮਾ ਨੰਬਰ 175 ਮਿਤੀ 21/5/17 ਅ/ਧ 379-ਬੀ ਥਾਣਾ ਘੱਲਖੁਰਦ ਜ਼ਿਲ•ਾ ਫਿਰੋਜਪੁਰ ਦਰਜ ਰਜਿਸਟਰ ਹੈ ਅਤੇ ਉਮੇਸ਼ ਚੰਦ ਪੁੱਤਰ ਭੂਰੀ ਸਿੰਘ ਵਾਸ ਲੰਬਤੋਰੀ ਜ਼ਿਲ•ਾ ਮਥੁਰਾ ਤੋਂ ਮਿਤੀ 5/2/18 ਨੂੰ ਨੇੜੇ ਸੈਸ਼ ਮਹੁੰਮਦ ਥਾਣਾ ਕੋਟ ਈਸੇ ਖਾਂ 81215 ਰੁਪਏ ਖੋਹੇ ਸਨ। ਇਸ ਸਬੰਧੀ ਮੁਕੱਦਮਾ ਨੰਬਰ 12 ਮਿਤੀ 5/2/18 ਅ/ਧ 379-ਬੀ ਆਈ.ਪੀ.ਸੀ. ਐਕਟ ਤਹਿਤ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਹੋਇਆ ਸੀ। ਉਨ•ਾਂ ਅੱਗੇ ਦੱਸਿਆ ਕਿ ਉਕਤ ਗ੍ਰਿਫਤਾਰ ਕੀਤੇ ਵਿਅਕਤੀ ਗੁਰਦੀਪ ਸਿੰਘ ਖੱਬਾ ਕੋਲੋ ਇੱਕ ਬਰੀਜਾ ਕਾਰ, ਇੱਕ ਪਿਸਤੌਲ 32 ਬੋਰ ਅਤੇ 6 ਜਿੰਦਾਂ ਰੌਂਦ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਉਸ ਖਿਲਾਫ ਪਹਿਲਾਂ 5 ਮੁਕੱਦਮੇ ਦਰਜ ਹਨ। ਜਸਵਿੰਦਰ ਸਿੰਘ ਸੋਨੀ ਕੋਲੋਂ ਕਾਰ ਹੌਂਡਾ ਅਮੇਜ਼ ਇੱਕ ਮੋਟਰਸਾਈਕਲ ਤੇ 150 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਗੁਰਮੀਤ ਸਿੰਘ ਕੋਲੋ 200 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 9 ਮੁਕੱਦਮੇ ਦਰਜ ਹਨ ਅਤੇ ਕਰਮਜੀਤ ਸਿੰਘ ਕੋਲੋ ਇੱਕ ਸਵਿਫਟ ਕਾਰ ਡਿਜਾਇਰ ਬਰਾਮਦ ਕੀਤੀ ਗਈ ਤੇ ਉਸ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ 2 ਮਕੁੱਦਮੇ ਦਰਜ ਰਜਿਸਟਰ ਹਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿੰਨਾਂ ਕੋਲੋ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Related posts

Leave a Comment