ਬਾਘਾਪੁਰਾਣਾ ‘ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਾਘਾਪੁਰਾਣਾ 'ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਾਘਾਪੁਰਾਣਾ ‘ਚ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਬਾਘਾਪੁਰਾਣਾ (ਨਿਊਜ਼ 24): ਕਸਬਾ ਬਾਘਾਪੁਰਾਣਾ ਵਿਖੇ ਸਵੇਰੇ 4 ਵਜੇ ਦੇ ਕਰੀਬ ਪਰਗਟ ਸਿੰਘ ਨਾਮੀ ਵਿਅਕਤੀ ਨੇ ਘਰ ਵਿੱਚ ਪਏ 32 ਬੋਰ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾਂ ਮਿਲਦਿਆਂ ਹੀ ਬਾਘਾਪੁਰਾਣਾ ਪੁਲਿਸ ਦੇ ਡੀਐਸਪੀ ਸੁਖਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾਂ ਸਥਾਨ ਤੇ ਪਹੁੰਚੇ, ਪਰ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਗੰਭੀਰ ਜਖ਼ਮੀ ਹੋਏ ਪਰਗਟ ਸਿੰਘ ਨੂੰ ਹਸਪਤਾਲ ਲਿਜਾ ਚੁੱਕੇ ਸਨ ਅਤੇ ਉਥੋਂ ਉਹ ਉਸ ਨੂੰ ਲੁਧਿਆਣਾ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ।। ਜਦੋਂ ਇਸ ਘਟਨਾ ਸਬੰਧੀ ਮ੍ਰਿਤਕ ਦੀ ਭੈਣ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਖੁਦਕੁਸ਼ੀ ਕਰਨ ਦਾ ਕਾਰਨ ਉਸਦੇ ਸਹੁਰਿਆਂ ਵੱਲੋਂ ਉਸ ਉੱਪਰ ਫਿਰੋਜ਼ਪੁਰ ਵਿੱਚ ਡੀਐਸਪੀ ਦਫ਼ਤਰ ਵਿੱਚ ਦਾਜ ਦਹੇਜ ਨੂੰ ਲੈ ਕੇ ਦਰਖਾਸਤ ਪਾਈ ਹੋਈ ਸੀ ਜਿਸਦੀ ਤਰੀਕ ਵੀ ਅੱਜ ਸੀ ਤੇ ਜਿਸ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਰਹਿੰਦਾ ਸੀ ਉਨ•ਾਂ ਇਹ ਵੀ ਦੱਸਿਆ ਕਿ ਮ੍ਰਿਤਕ ਦੀ ਪਤਨੀ 1 ਮਹੀਨਾ ਪਹਿਲਾਂ ਹੀ ਆਵਦੀ ਛੋਟੀ ਬੱਚੀ ਨੂੰ ਛੱਡ ਕੇ ਪੇਕੇ ਪਿੰਡ ਚਲੀ ਗਈ ਸੀ। ਕੇਸ ਨੂੰ ਲੈ ਕੇ ਪ੍ਰੇਸ਼ਾਨੀ ਵਿੱਚ ਅੱਜ ਸਵੇਰੇ ਪਰਗਟ ਸਿੰਘ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਪਰਗਟ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹਨਾਂ ਦੀ ਇੱਕ ਢਾਈ ਸਾਲ ਦੀ ਛੋਟੀ ਬੱਚੀ ਵੀ ਸੀ। ਜਦੋਂ ਇਸ ਸਬੰਧ ਵਿੱਚ ਡੀਐਸਪੀ ਸੁਖਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ•ਾਂ ਦੱਸਿਆ ਕਿ ਉਨ•ਾਂ ਨੂੰ ਸੂਚਨਾ ਮਿਲੀ ਸੀ ਕਿ ਬਾਘਾਪੁਰਾਣਾ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਪਰਗਟ ਸਿੰਘ ਨਾਮੀ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਿਹੜੇ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਹ ਉਸਦੀ ਭੈਣ ਦਾ ਹੈ ਜਿਸਨੂੰ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Comment