ਘਰ ‘ਚੋਂ ਚੋਰ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਤੇ ਕੱਪੜੇ ਚੋਰੀ ਕਰਕੇ ਫਰਾਰ

ਘਰ ‘ਚੋਂ ਚੋਰ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਤੇ ਕੱਪੜੇ ਚੋਰੀ ਕਰਕੇ ਫਰਾਰ

ਮੋਗਾ (ਲਖਵੀਰ ਸਿੰਘ): ਪਿੰਡ ਚੁੱਘਾਖੁਰਦ ‘ਚ ਰਾਤ ਨੂੰ ਚੋਰ ਇੱਕ ਘਰ ਵਿੱਚ ਦਾਖਲ ਹੋ ਕੇ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਜਿਨ•ਾਂ ‘ਚ 3 ਕੜੇ , 2 ਚੈਨੀਆਂ, 8 ਛਾਪਾਂ, ਇੱਕ ਜੋੜਾ ਟੌਪਸ ਅਤੇ 9-10 ਸੂਟ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਰਾਮ ਬਸੰਤ ਸਿੰਘ ਵਾਸੀ ਚੁੱਘਾਖੁਰਦ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਉਹ ਪਰਿਵਾਰ ਸਮੇਤ ਘਰ ਦੇ ਵਿਹੜੇ ਵਿੱਚ ਸੌ ਰਹੇ ਸੀ ਤਾਂ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਘਰ ਅੰਦਰ ਦਾਖਲ ਹੋ ਕੇ 45 ਹਜਾਰ ਦੀ ਨਗਦੀ, ਸੋਨੇ ਦੇ ਗਹਿਣੇ ਜਿਨ•ਾਂ ‘ਚ 3 ਕੜੇ , 2 ਚੈਨੀਆਂ, 8 ਛਾਪਾਂ, ਇੱਕ ਜੋੜਾ ਟੌਪਸ ਅਤੇ 9-10 ਸੂਟ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰ ਲਿਆ ਹੈ।

Related posts

Leave a Comment