ਨਜਾਇਜ਼ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਹੋਇਆ ਕਤਲ

ਨਜਾਇਜ਼ ਸਬੰਧਾਂ ਦੇ ਚੱਲਦਿਆਂ ਨੌਜਵਾਨ ਦਾ ਹੋਇਆ ਕਤਲ
-ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਖੂਹ ‘ਚੋ ਬਰਾਮਦ
-ਪਤੀ ਪਤਨੀ ਸਣੇ ਤਿੰਨ ਖਿਲਾਫ ਮਾਮਲਾ ਦਰਜ

ਮੋਗਾ, (ਨਿਊਜ਼ 24 ਸਰਵਿਸ) : ਥਾਣਾ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਜੈ ਸਿੰਘ ਵਾਲਾ ‘ਚ ਦੇਰ ਸ਼ਾਮ ਪੁਲਿਸ ਵੱਲੋਂ ਦੁੱਧ ਦਾ ਕੰਮ ਕਰਦੇ 24 ਸਾਲਾ ਵਿਅਕਤੀ ਦੀ ਲਾਸ਼ ਪਿੰਡ ਦੇ ਖੂਹ ‘ਚੋਂ ਬਰਾਮਦ ਕਰਕੇ ਤਿੰਨ ਜਾਣਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ (24 ਸਾਲ) ਪੁੱਤਰ ਗੁਰਦੇਵ ਸਿੰਘ ਵਾਸੀ ਜੈ ਸਿੰਘ ਵਾਲਾ ਜੋ ਦੁੱਧ ਦਾ ਕੰਮ ਕਰਦਾ ਸੀ ਤੇ 18 ਜਨਵਰੀ 2018 ਨੂੰ ਹਰਵਿੰਦਰ ਸਿੰਘ ਸ਼ੱਕੀ ਹਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕਰਨ ਦੇ ਨਾਲ ਨਾਲ ਗੁੰਮ ਹੋਣ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਗਈ ਸੀ। ਇਸ ਦੌਰਾਨ ਸ਼ੁਕਰਵਾਰ ਸ਼ਾਮ ਨੂੰ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਜੈ ਸਿੰਘ ਵਾਲਾ ਦੇ ਇੱਕ ਘਰ ਵਿੱਚ ਹਰਵਿੰਦਰ ਸਿੰਘ ਦੁੱਧ ਵੇਚਣ ਜਾਂਦਾ ਸੀ ਤੇ ਉਥੇ ਰਹਿਣ ਵਾਲੀ ਅਮਰਪ੍ਰੀਤ ਕੌਰ ਨਾਂਅ ਦੀ ਔਰਤ ਨਾਲ ਉਸ ਦੇ ਨਜਾਇਜ ਸਬੰਧ ਸੀ ਤੇ ਇਸ ਦੇ ਚੱਲਦਿਆਂ ਔਰਤ ਦੇ ਪਤੀ ਨੇ ਯੋਜਨਾ ਬਣਾ ਕੇ ਹਰਵਿੰਦਰ ਸਿੰਘ ਦੀ ਹੱਤਿਆ ਕਰਕੇ ਉਸ ਦੀ ਲਾਸ਼ ਪਿੰਡ ਦੇ ਖੂਹ ਵਿੱਚ ਸੁੱਟ ਦਿੱਤੀ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੂੰ ਨਾਲ ਲੈਕੇ ਖੂਹ ਵਿੱਚੋਂ ਕਾਫੀ ਮਸੱਕਤ ਦੇ ਬਾਅਦ ਹਰਵਿੰਦਰ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਬੱਬੀ ਵਾਸੀ ਜੈ ਸਿੰਘ ਵਾਲਾ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਔਰਤ ਤੇ ਉਸ ਦੇ ਪਤੀ ਕੁਲਦੀਪ ਸਿੰਘ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਹੱਤਿਆਂ ਦੇ ਦੋਸ਼ ਵਿੱਚ ਥਾਣਾ ਬਾਘਾਪੁਰਾਣਾ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Comment