ਮੋਗਾ ‘ਚ ਟਰੱਕ ਤੇ ਬੱਚਿਆਂ ਨਾਲ ਭਰੀ ਬੱਸ ਦੀ ਟੱਕਰ ‘ਚ ਇੱਕ ਦੀ ਮੌਤ

ਮੋਗਾ ‘ਚ ਟਰੱਕ ਤੇ ਬੱਚਿਆਂ ਨਾਲ ਭਰੀ ਬੱਸ ਦੀ ਟੱਕਰ ‘ਚ ਇੱਕ ਦੀ ਮੌਤ
ਬੱਚਿਆਂ ਨੂੰ ਲੈ ਕੇ ਜਲੰਧਰ ਜਾ ਰਹੀ ਸੀ ਬੱਸ, ਟਰੱਕ ਡਰਾਈਵਰ ਮੌਕੇ ਤੋਂ ਫਰਾਰ

ਮੋਗਾ, ਸਥਾਨਕ ਸ਼ਹਿਰ ਦੇ ਕੋਟਕਪੂਰਾ ਬਾਈਪਾਸ ਨਜ਼ਦੀਕ ਲਗਭਗ ਸਵੇਰੇ ਚਾਰ ਵਜੇ ਬੀਕਾਨੇਰ ਤੋਂ ਜਲੰਧਰ ਜਾ ਰਹੀ ਇਕ ਨਿੱਜੀ ਬੱਸ ਨੂੰ ਇਕ ਟਰੱਕ ਨੇ ਪਿਛੋਂ ਟੱਕਰ ਮਾਰੀ ਜਿਸ ਨਾਲ ਸਹਿ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ । ਇਸ ਸਬੰਧੀ ਚੌਂਕੀ ਫੋਕਲ ਪੁਆਇੰਟ ਦੇ ਹੈਡ ਕਾਂਸਟੇਬਲ ਬਿਪਿਨ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੀਕਾਨੇਰ ਤੋਂ ਆ ਰਹੀ ਇਹ ਬੱਸ ਮੋਗਾ ਪਹੁੰਚੀ ਤਾਂ ਪਿਛੋਂ ਤੇਜ ਰਫਤਾਰ ਨਾਲ ਆ ਰਹੇ ਟਰੱਕ ਨੇ ਟੱਕਰ ਮਾਰੀ । ਉਸ ਵਕਤ ਬੱਸ ਦਾ ਸਹਿ-ਚਾਲਕ ਬੱਸ ਦਾ ਸ਼ੀਸਾ ਸਾਫ ਕਰ ਰਿਹਾ ਸੀ । ਟੱਕਰ ਇਨੀਂ ਜ਼ੋਰ ਦੀ ਸੀ ਕਿ ਸ਼ੀਸ਼ਾ ਸਾਫ ਕਰ ਰਹੇ ਸਹਿ ਚਾਲਕ ਦੀ ਬੱਸ ਥੱਲੇ ਆਉਣ ਕਾਰਨ ਮੌਤ ਹੋ ਗਈ। ਜਿਸ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਬਿਪਿਨ ਕੁਮਾਰ ਨੇ ਦੱਸਿਆ ਕਿ ਬੀਕਾਨੇਰ ਤੋਂ ਬੱਚਿਆਂ ਨੂੰ ਲੈ ਕੇ ਇਹ ਬੱਸ ਲਵਲੀ ਯੂਨੀਵਰਸਟੀ ਜਲੰਧਰ ਜਾ ਰਹੀ ਸੀ। ਉਨਾਂ ਦੱਸਿਆ ਕਿ ਬੱਸ ਵਿਚ ਸਫਰ ਕਰ ਰਹੇ ਸਾਰੇ ਬੱਚੇ ਸੁਰੱਖਿਅਤ ਹਨ ਤੇ ਉਨਾਂ ਨੂੰ ਹੋਰ ਬੱਸ ਰਾਹੀ ਜਲੰਧਰ ਭੇਜ ਦਿੱਤਾ ਗਿਆ । ਇਸ ਸਬੰਧ ਵਿਚ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

Related posts

Leave a Comment