ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ

ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ

ਖੇਤ ਵਿਚ ਕਣਕ ਦੀ ਫਸਲ ਦੀ ਬਿਜਾਈ ਕਰ ਰਹੇ ਕਿਸਾਨ ਦੀ ਮਸੀਨ ਹੇਠਾਂ ਆਉਣ ਨਾਲ ਮੌਤ
ਮੋਗਾ, (ਗੁਰਜੰਟ ਸਿੰਘ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਸੱਦਾ ਸਿੰਘ ਵਾਲਾ ਵਿਚ ਖੇਤ ਵਿਚ ਕਣਕ ਦੀ ਫਸਲ ਬੀਜ ਰਹੇ ਕਿਸਾਨ ਦੀ ਰੋਟਾਵੇਟਰ ਮਸ਼ੀਨ ਦੇ ਹੇਠਾਂ ਆ ਕੇ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮ੍ਰਿਤਕ ਕਿਸਾਨ ਦੀ ਪਤਨੀ ਦੇ ਬਿਆਨ ਦਰਜ ਕਰਨ ਦੇ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਕਰਵਾਉਣ ਦੇ ਬਾਦ ਵਾਰਿਸਾਂ ਨੂੰ ਸੌਂਪ ਦਿੱਤੀ। ਥਾਣਾ ਸਦਰ ਦੇ ਏ.ਐਸ.ਆਈ ਜਜਪਾਲ ਸਿੰਘ ਨੇ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ ਦਾ ਕਿਸਾਨ ਸੁਖਜਿੰਦਰ ਸਿੰਘ (38) ਪੁੱਤਰ ਨਛੱਤਰ ਸਿੰਘ ਜੋ ਕਿ ਸ਼ਨੀਵਾਰ ਨੂੰ ਆਪਣੇ ਖੇਤ ਵਿਚ ਟਰੈਕਟਰ ਦੇ ਪਿੱਛੇ ਰੋਟਾਵੈਟਰ ਮਸੀਨ ਪਾ ਕੇ ਕਣਕ ਦੀ ਬਿਜਾਈ ਕਰ ਰਿਹਾ ਸੀ ਤਾਂ ਇਸ ਦੌਰਾਨ ਉਸਨੇ Àਹ ਚੱਲਦੇ ਟਰੈਕਟਰ ਤੋਂ ਹੇਠਾਂ ਉਤਰ ਕੇ ਕਣਕ ਦੇ ਬੀਜ ਦੇਖਣ ਲੱਗਾ ਤਾਂ ਅਚਾਨਕ ਉਸਦਾ ਪੈਰ ਸਲਿੱਪ ਹੋ ਗਿਆ। ਜਿਸ ਦੇ ਚੱਲਦੇ ਉਸਦੇ ਪੈਰ ਤੇ ਟਰੈਕਟਰ ਦਾ ਟਾਇਰ ਦੇ ਹੇਠਾਂ ਆ ਗਿਆ ਅਤੇ ਡਿੱਗ ਪਿਆ। ਇਸ ਦੌਰਾਨ ਟਰੈਕਟਰ ਦੇ ਪਿੱਛੇ ਪਾਈ ਗਈ ਰੋਟਾਵੈਟਰ ਦੀ ਮਸ਼ੀਨ ਉਸਦੇ ਉਪਰ ਤੋਂ ਦੀ ਲੰਘ ਗਈ , ਜਿਸ ਦੀ ਮੌਤ ਹੋ ਗਈ।

Related posts

Leave a Comment